- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਾਇਨਾ ਮਲੇਸ਼ੀਆ ਮਾਸਟਰਜ਼ ਦੇ ਸੈਮੀ ਫਾਈਨਲ ’ਚ
ਕੁਆਲਾਲੰਪੁਰ – ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਮਲੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਨੋਜ਼ੋਮੀ ਓਕੁਹਾਰਾ ਨੂੰ ਸਖ਼ਤ ਮੁਕਾਬਲੇ ’ਚ ਹਰਾ ਕੇ ਸੈਮੀ ਫਾਈਨਲ ’ਚ ਜਗ੍ਹਾ ਪੱਕੀ ਕੀਤੀ ਜਦੋਂਕਿ ਕਿਦਾਂਬੀ ਸ੍ਰੀਕਾਂਤ ਹਾਰ ਕੇ ਬਾਹਰ ਹੋ ਗਿਆ।ਸੈਸ਼ਨ ਦੇ ਪਹਿਲੇ ਸੁਪਰ 500 ਟੂਰਨਾਮੈਂਟ ’ਚ ਸੱਤਵਾਂ ਦਰਜਾ ਪ੍ਰਾਪਤ ਸਾਇਨਾ ਨੇ ਅੱਜ ਇੱਥੇ 48 ਮਿੰਟਾਂ ਤੱਕ ਚੱਲ ਸੰਘਰਸ਼ਪੂਰਨ ਮੁਕਾਬਲੇ ਨੂੰ 21-18, 23-21 ਨਾਲ ਜਿੱਤ ਕੇ ਆਪਣੇ ਨਾਂ ਕਰ ਲਿਆ। ਇਸ ਮੈਚ ਤੋਂ ਪਹਿਲਾਂ ਦੋਵੇਂ ਖਿਡਾਰਨਾਂ ਦੀ ਜਿੱਤ ਹਾਰ ਦਾ ਰਿਕਾਰਡ 8-4 ਨਾਲ ਸਾਇਨਾ ਦੇ ਪੱਚ ’ਚ ਸੀ। ਸਾਇਨਾ ਦੋਵੇਂ ਗੇਮਾਂ ’ਚ ਵੱਡੇ ਫ਼ਰਕ ਨਾਲ ਪਿਛਡ਼ ਰਹੀ ਸੀ ਪਰ ਉਸ ਨੇ ਜ਼ੋਰਦਾਰ ਵਾਪਸੀ ਕੀਤੀ। ਸਾਇਨਾ ਪਹਿਲੇ ਗੇਮ ’ਚ ਇਕ ਸਮੇਂ 9-15 ਅਤੇ ਦੂਜੇ ਗੇਮ ’ਚ 14-18 ਨਾਲ ਪਿਛਡ਼ ਰਹੀ ਸੀ। ਹੈਦਰਾਬਾਦ ਦੀ 28 ਸਾਲਾਂ ਦੀ ਇਸ ਖਿਡਾਰਨ ਨੇ 350,000 ਅਮਰੀਕੀ ਡਾਲਰ ੲਿਨਾਮੀ ਰਾਸ਼ੀ ਵਾਲੇ ਟੂਰਨਾਮੈਂਟ ਨੂੰ 2017 ਵਿੱਚ ਜਿੱਤਿਆ ਸੀ ਅਤੇ 2011 ’ਚ ਉਪ ਜੇਤੂ ਰਹੀ ਸੀ। ਸ਼ਨਿਚਰਵਾਰ ਨੂੰ ਹੋਣ ਵਾਲੇ ਸੈਮੀ ਫਾਈਨਲ ’ਚ ਉਸ ਦਾ ਮੁਕਾਬਲਾ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਕੈਰੋਲੀਨਾ ਮਾਰਿਨ ਨਾਲ ਹੋਵੇਗਾ। ਸਾਇਨਾ ਨੇ ਸਪੇਨ ਦੀ ਇਸ ਖਿਡਾਰਨ ਨੂੰ ਪਿਛਲੇ 10 ਮੁਕਾਬਲਿਆਂ ’ਚੋਂ ਪੰਜ ਵਿੱਚ ਹਰਾਇਆ ਹੈ। ਉੱਧਰ, ਸ੍ਰੀਕਾਂਤ ਨੂੰ ਚੌਥਾ ਦਰਜਾ ਪ੍ਰਾਪਤ ਕੋਰੀਆ ਦੇ ਸੋਨ ਵਾਨ ਹੋ ਨੇ 21-23, 21-16, 21-17 ਨਾਲ ਹਰਾ ਦਿੱਤਾ।ਓਕੁਹਾਰਾ ਖ਼ਿਲਾਫ਼ ਸਾਇਨਾ ਦਾ ਮੁਕਾਬਲਾ ਸ਼ੁਰੂ ਹੋ ਹੀ ਕਾਫੀ ਸਖ਼ਤ ਰਿਹਾ। ਪਹਿਲੇ ਸੈੱਟ ’ਚ ਮੈਚ 9-9 ਦੀ ਬਰਾਬਰੀ ’ਤੇ ਸੀ ਉਦੋਂ ਓਕੁਹਾਰਾ ਲਗਾਤਾਰ ਛੇ ਅੰਕ ਜਿੱਤ ਕੇ ਵੱਡੇ ਫ਼ਰਕ ਨਾਲ ਅੱਗੇ ਹੋ ਗਈ ਪਰ ਸਾਇਨਾ ਨੇ ਵਾਪਸੀ ਕਰਦੇ ਹੋਏ 17-16 ਕਰ ਕੇ ਬਡ਼੍ਹਤ ਬਣਾ ਲਈ। ਮੈਚ ਇਸ ਤੋਂ ਬਾਅਦ 17-17 ਦੀ ਬਰਾਬਰੀ ’ਤੇ ਪਹੁੰਚ ਗਿਆ, ਜਿਸ ਤੋਂ ਬਾਅਦ ਭਾਰਤੀ ਖਿਡਾਰਨ ਨੇ ਜ਼ਿਆਦਾ ਮੌਕੇ ਨਹੀਂ ਦਿੱਤੇ ਅਤੇ 21-18 ਨਾਲ ਗੇਮ ਆਪਣੇ ਨਾਂ ਕਰ ਲਿਆ।


