ਲਾਲੂ ਦੀ ਅੰਤਰਿਮ ਜ਼ਮਾਨਤ 28 ਜਨਵਰੀ ਤੱਕ ਵਧੀ

ਨਵੀਂ ਦਿੱਲੀ – ਆਈ.ਆਰ.ਸੀ.ਟੀ.ਸੀ. ਘੁਟਾਲੇ ਨਾਲ ਜੁੜੇ 2 ਮਾਮਲਿਆਂ ‘ਚ ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਅੰਤਰਿਮ ਜ਼ਮਾਨਤ ਮਿਆਦ 28 ਜਨਵਰੀ ਤੱਕ ਲਈ ਵਧਾ ਦਿੱਤੀ ਹੈ। ਇਹ ਦੋਵੇਂ ਮਾਮਲੇ ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਇਰ ਕੀਤੇ ਗਏ ਹਨ। ਚੀਫ ਜਸਟਿਸ ਅਰੁਣ ਭਾਰਦਵਾਜ ਨੇ ਪ੍ਰਸਾਦ ਦੀ ਪਤਨੀ ਰਾਬੜੀ ਦੇਵੀ ਅਤੇ ਬੇਟੇ ਤੇਜਸਵੀ ਯਾਦਵ ਦੀ ਅੰਤਰਿਮ ਮਿਆਦ ਵੀ 28 ਜਨਵਰੀ ਤੱਕ ਲਈ ਵਧਾ ਦਿੱਤੀ ਹੈ। ਲਾਲੂ ਪ੍ਰਸਾਦ ਅਤੇ ਹੋਰ ਲੋਕਾਂ ਦੀ ਨਿਯਮਿਤ ਜ਼ਮਾਨਤ ਪਟੀਸ਼ਨ ‘ਤੇ ਫੈਸਲਾ ਹੁਣ 28 ਜਨਵਰੀ ਨੂੰ ਆਏਗਾ। ਇਹ ਮਾਮਲੇ ਆਈ.ਆਰ.ਸੀ.ਟੀ.ਸੀ. ਦੇ 2 ਹੋਟਲਾਂ ਦੀ ਦੇਖਰੇਖ ਦਾ ਕੰਮ ਨਿੱਜੀ ਫਰਮਾਂ ਨੂੰ ਸੌਂਪਣ ‘ਚ ਕਥਿਤ ਬੇਨਿਯਮੀਆਂ ਨਾਲ ਸੰਬੰਧਤ ਹੈ।

VIA PUNJAB