ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀਆਂ ਦਾ ਭਵਿੱਖ ਖਤਰੇ ਚ

ਵਾਸ਼ਿੰਗਟਨ – ਅਮਰੀਕਾ ‘ਚ ਰੁਜ਼ਗਾਰ ਪ੍ਰਮਾਣਿਤ ਦਸਤਾਵੇਜ਼ ਰਾਹੀਂ ਕੰਮ ਕਰ ਰਹੇ ਇਕ ਲੱਖ ਤੋਂ ਜ਼ਿਆਦਾ ਐਚ 1ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਭਵਿੱਖ ਨੂੰ ਲੈ ਕੇ ਦੁਵਿਧਾ ਵਿਚ ਹਨ। ਉਹ ਨਹੀਂ ਜਾਣਦੇ ਕਿ ਕਦੋਂ ਉਨ੍ਹਾਂ ਦੇ ਪੈਰਾਂ ਹੇਠੋਂ ਦਰੀ ਖਿੱਚ ਲਈ ਜਾਵੇਗੀ। ਇਸ ਤੋਂ ਇਲਾਵਾ ਅਜਿਹੇ ਲੋਕਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਜਿਨ੍ਹਾਂ ਨੇ ਈਏਡੀ ਪ੍ਰਾਪਤ ਨਹੀਂ ਕੀਤੇ ਹਨ ਅਤੇ ਇਹ ਮੰਨ ਚੁੱਕੇ ਹਨ ਕਿ ਉਨ੍ਹਾਂ ਦੀ ਕਰੀਅਰ ਹੋਲਡ ‘ਤੇ ਹੈ।ਓਬਾਮਾ ਸਮੇਂ ਦੀ ਮੌਜੂਦਾ ਨੀਤੀ, ਜਿਸ ਨੇ ਇਨ੍ਹਾਂ ਜੀਵਨਸਾਥੀਆਂ ਨੂੰ ਕੰਮ ਕਰਨ ਦਾ ਅਧਿਕਾਰ ਦਿੱਤਾ, ਨੂੰ ਰੱਦ ਕਰਨ ਵਾਲੇ ਇਕ ਮਸੌਦੇ ਦੇ 2018 ਦੇ ਅਖੀਰ ਤੱਕ ਖਤਮ ਹੋਣ ਦੀ ਉਮੀਦ ਸੀ। ਹਾਲਾਂਕਿ, ਅਮਰੀਕੀ ਪ੍ਰਸ਼ਾਸਨ ਇਸ ਨੂੰ ਠੰਡੇ ਬਸਤੇ ਵਿਚ ਰੱਖਦਾ ਹੋਇਆ ਜਾਪਦਾ ਹੈ ਅਤੇ ਮਾਮਲਾ ਇਕ ਵਾਰ ਫਿਰ ਅਦਾਲਤ ਵਿਚ ਹੈ। ਹੁਣ ਉਮੀਦ ਦੀ ਕੋਈ ਕਿਰਨ ਨਹੀਂ ਹੈ, ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਜੇਕਰ ਕੋਰਟ ਦਾ ਫੈਸਲਾ ਪੱਖ ਵਿਚ ਵੀ ਆਉਂਦਾ ਹੈ ਤਾਂ ਅਮਰੀਕੀ ਪ੍ਰਸ਼ਾਸਨ ਈਏਡੀ ਪ੍ਰੋਗਰਾਮ ਨੂੰ ਖਤਮ ਕਰ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਕਤੂਬਰ 2018 ਵਿਚ ਇਸ ਗੱਲ ਨੂੰ ਦੋਹਰਾਇਆ ਸੀ ਕਿ ਵਿਸ਼ੇਸ਼ ਕੈਟਾਗਰੀ ਐਚ-1ਬੀ ਵਰਕਰਾਂ ਦੇ ਜੀਵਨਸਾਥੀਆਂ ਨੂੰ ਹਾਸਲ ਕੰਮ ਦੀ ਸੁਤੰਤਰਤਾ ਛੇਤੀ ਖਤਮ ਹੋਵੇਗੀ।ਅਮਰੀਕੀ ਵਰਕਰ ਦੇ ਇਕ ਸਮੂਹ ‘ਸੇਵ ਜੌਬਸ ਯੂ.ਐਸ.ਏ.’ ਨੇ ਸਭ ਤੋਂ ਪਹਿਲਾਂ ਅਪ੍ਰੈਲ 2015 ਵਿਚ ਕੇਸ ਦਰਜ ਕੀਤਾ ਸੀ। ਟਰੰਪ ਪ੍ਰਸ਼ਾਸਨ ਨੇ ਸਮੇਂ-ਸਮੇਂ ‘ਤੇ ਇਸ ਮੁਕੱਦਮੇ ਨੂੰ ਉਵੇਂ ਹੀ ਰੱਖਣ ਦੀ ਮੰਗ ਕੀਤੀ ਤਾਂ ਈਏਡੀ ਪ੍ਰੋਗਰਾਮ ਰੱਦ ਕਰਨ ਲਈ ਨਵੀਂ ਨੀਤੀ ਨੂੰ ਪੈਂਡਿੰਗ ਰੱਖਿਆ। ਹਾਲਾਂਕਿ ਪਿਛਲੇ ਸਾਲ ਸਮੂਹ ਨੇ ਕੋਰਟ ਵਿਚ ਕਿਹਾ ਕਿ ਟਰੰਪ ਪ੍ਰਸ਼ਾਸਨ ਈਏਡੀ ਪ੍ਰੋਗਰਾਮ ਨੂੰ ਖਤਮ ਕਰਨ ਵਿਚ ਕਾਫੀ ਸਮਾਂ ਲਗਾ ਰਹੀ ਹੈ।ਪਿਛਲੇ ਮਹੀਨੇ ਯੂ.ਐਸ. ਕੋਰਟ ਆਫ ਅਪੀਲਸ ਨੇ ਮੁਕੱਦਮੇ ਨੂੰ ਹਰੀ ਝੰਡੀ ਦਿੱਤੀ।

VIA PUNJAB