ਪਹਿਲੇ ਇੱਕ ਦਿਨਾ ਮੈਚ ’ਚ ਭਾਰਤ ਦੀ ਨਿਊਜ਼ੀਲੈਂਡ ’ਤੇ 8 ਵਿਕਟਾਂ ਨਾਲ ਜਿੱਤ

ਨੇਪੀਅਰ – ਭਾਰਤ-ਨਿਊਜ਼ੀਲੈਂਡ ਵਿਚਕਾਰ 5 ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਟਾਸ ਜਿਤ ਕੇ ਪਹਿਲੇ ਬਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੀ ਪੂਰੀ ਟੀਮ 38 ਓਵਰਾਂ ’ਚ 155 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵਲੋਂ ਕੁਲਦੀਪ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਹਾਸਲ ਕੀਤੀਆਂ, ਜਦੋਂ ਕਿ ਮੁਹੰਮਦ ਸ਼ੰਮੀ ਨੇ 3, ਯੁਜਵਿੰਦਰ ਚਹਿਲ ਨੇ 2 ਅਤੇ ਕੇਦਾਰ ਜਾਧਵ ਨੇ ਇਕ ਵਿਕਟ ਹਾਸਲ ਕੀਤੀ। ਜਵਾਬ ਵਿਚ ਬਲੇਬਾਜ਼ੀ ਕਰਦਿਆਂ ਭਾਰਤ ਦੀ ਟੀਮ ਨੇ ਨਿਰਧਾਰਿਤ ਟੀਚਾ 34.5 ਓਵਰਾਂ ’ਚ 2 ਵਿਕਟਾਂ ਨੇ ਨੁਕਸਾਨ ਨਾਲ ਹਾਸਲ ਕਰ ਲਿਆ। ਭਾਰਤ ਵਲੋਂ ਸ਼ਿਖਰ ਧਵਨ 75 ਦੌੜਾਂ ਬਣਾ ਕੇ ਨਾਬਾਦ ਰਹੇ, ਜਦੋਂ ਕਿ ਕਪਤਾਨ ਵਿਰਾਟ ਕੋਹਲੀ ਨੇ 45 ਦੌੜਾਂ ਬਣਾਈਆਂ। ਤਿੰਨ ਵਿਕਟਾਂ ਹਾਸਲ ਕਰਨ ਵਾਲੇ ਮੁਹੰਮਦ ਸ਼ੰਮੀ ਨੂੰ ‘ਮੈਨ ਆਫ਼ ਦਾ ਮੈਚ’ ਚੁਣਿਆ ਗਿਆ।

VIA PUNJAB