- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਯਾਤਰੀਆਂ ਦੇ ਨਾਲ ਵਧੀਆ ਢੰਗ ਨਾਲ ਪੇਸ਼ ਆਉਣ ਅਤੇ ਸਹੀ ਵਿਹਾਰ ਨਾਲ ਗੱਲਬਾਤ ਕਰਨ ਦੇ ਲਈ 6 ਮਹੀਨੇ ਦੀ ਸਿਖਲਾਈ ਦਿਵਾਉਣ ਦਾ ਫ਼ੈਸਲਾ ਕੀਤਾ – ਟਰਾਂਸਪੋਰਟ ਮੰਤਰੀ
ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਟ੍ਰਾਂਸਪੋਰਟ ਵਿਭਾਗ ਦੇ ਡਰਾਈਵਰ ਤੇ ਕੰਡਰਟਰ ਨੂੰ ਯਾਤਰੀਆਂ ਦੇ ਨਾਲ ਵਧੀਆ ਢੰਗ ਨਾਲ ਪੇਸ਼ ਆਉਣ ਅਤੇ ਸਹੀ ਵਿਹਾਰ ਨਾਲ ਗੱਲਬਾਤ ਕਰਨ ਦੇ ਲਈ 6 ਮਹੀਨੇ ਦੀ ਸਿਖਲਾਈ ਦਿਵਾਉਣ ਦਾ ਫ਼ੈਸਲਾ ਕੀਤਾ ਹੈ׀ ਇਹ ਜਾਣਕਾਰੀ ਟ੍ਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਅੱਜ ਇੱਥੇ ਸੂਬਾ ਸਰਕਾਰ ਦੀ ਚਾਰ ਸਾਲਾਂ ਦੀ ਉਪਲੱਬਧੀਆਂ ਦੀ ਜਾਣਕਾਰੀ ਦੇਣ ਦੇ ਲਈ ਬੁਲਾਏ ਗਏ ਇਕ ਪੱਤਰਕਾਰ ਸਮੇਲਨ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ׀ ਸ੍ਰੀ ਪਵਾਰ ਨੇ ਦਸਿਆ ਕਿ ਇਹ ਸਿਖਲਾਈ ਭਾਰਤੀ ਤੇਲ ਨਿਗਮ, ਪਾਣੀਪਤ ਦੇ ਸਹਿਯੋਗ ਨਾਲ ਪਾਣੀਪਤ ਰਿਫ਼ਾਈਨਰੀ ਪਰਿਸਰ, ਬਹਲੀ ਵਿਚ ਕਰਾਇਆ ਜਾਵੇਗਾ׀ ਉਨ੍ਹਾਂ ਨੇ ਦਸਿਆ ਕਿ ਸ਼ੁਰੂ ਵਿਚ 5,000 ਡਰਾਈਵਰਾਂ ਤੇ 5,000 ਕੰਡਕਟਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਇਹ ਟਰਨ ਦੇ ਆਧਾਰ ’ਤੇ ਡਿਪੋਵਾਰ ਹੋਵੇਗਾ׀ ਇਕ ਸੁਆਲ ਦੇ ਜਵਾਬ ਵਿਚ ਟ੍ਰਾਂਸਪੋਰਟ ਮੰਤਰੀ ਨੇ ਦਸਿਆ ਕਿ ਸਾਲ 2018-19 ਦੇ ਦੌਰਾਨ 650 ਨਵੀਂ ਬੱਸਾਂ ਟ੍ਰਾਂਸਪੋਰਟ ਬੇੜੇ ਵਿਚ ਸ਼ਾਮਿਲ ਕੀਤੀਆਂ ਗਈਆਂ ਸਨ ਜਦੋਂ ਕਿ ਸਾਬਕਾ ਸਰਕਾਰਾਂ ਦੇ ਕਾਰਜਕਾਲ ਵਿਚ ਇਕ ਵੀ ਨਵੀਂ ਬੱਸ ਬੇੜੇ ਵਿਚ ਸ਼ਾਮਿਲ ਨਹੀਂ ਕੀਤੀ ਗਈ ਸੀ׀ ਉਨ੍ਹਾਂ ਨੇ ਦਸਿਆ ਕਿ ਇੰਨਾ ਬੱਸਾਂ ਵਿਚ 150 ਮਿਨੀ ਬੱਸਾਂ, 150 ਏ.ਸੀ. ਬੱਸਾਂ ਤੇ 350 ਸਾਧਾਰਣ ਬੱਸਾਂ ਸ਼ਾਮਿਲ ਹਨ׀ ਇਸ ਤੋਂ ਇਲਾਵਾ, 30 ਨਵੀਂ ਵੋਲਵੋ ਬੱਸਾਂ ਵੀ ਵਿਭਾਗ ਵੱਲੋਂ ਖਰੀਦੀਆਂ ਜਾਣਗੀਆਂ׀ ਰਾਜ ਸਰਕਾਰ ਵੱਲੋਂ ਆਮ ਜਨਤਾ ਨੂੰ ਕਾਫ਼ੀ ਅਤੇ ਕਿਫ਼ਾਇਤੀ ਟ੍ਰਾਂਸਪੋਰਟ ਸਹੂਲਤਾਂ ਉਪਲੱਬਧ ਕਰਾਉਣ ਤਹਿਤ ਸਟੇਜ ਕੈਰਿਜ ਸਕੀਮ, 2016 ਦੇ ਤਹਿਤ 202 ਨਿਜੀ ਸੰਚਾਲਕਾਂ ਨੂੰ 273 ਮਾਰਗਾਂ ’ਤੇ ਪਰਿਚਾਲਣ ਤਹਿਤ ਮੰਜਿਲੀ ਪਰਮਿਟ ਪ੍ਰਦਾਨ ਕਤੇ ਗਏ ਹਨ׀ ਟ੍ਰਾਂਸਪੋਰਟ ਮੰਤਰੀ ਵਜੋਂ ਮੌਜੂਦਾ ਸਰਕਾਰ ਦੀ ਇਕ ਵੱਡੀ ਉਪਲੱਬਧੀ ਦੇ ਸਬੰਧ ਵਿਚ ਪੁੱਛੇ ਜਾਣ ’ਤੇ ਸ੍ਰੀ ਪਵਾਰ ਨੇ ਕਿਹਾ ਕਿ ਹਰ 20 ਕਿਲੋਮੀਟਰ ਦੇ ਦਾਇਰੇ ਵਿਚ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਇਕ ਕੁੜੀਆ ਕਾਲਜ ਖੋਲ੍ਹਣ ਲਈ ਕੀਤੇ ਗਏ ਫ਼ੈਸਲੇ ਦੇ ਨਤੀਜੇ ਵੱਜੋਂ ਟ੍ਰਾਂਸਪੋਰਟ ਵਿਭਾਗ ਨੇ ਸ਼ਹਿਰੀ ਤੇ ਗ੍ਰਾਮੀਣ ਖੇਤਰਾਂ ਦੀ ਹਰ ਉਚੇਰੀ ਸਿਖਿਆ ਸੰਸਥਾਨ ਤਕ ਵਿਦਿਆਰਥੀਆਂ ਦੇ ਲਈ ਫ਼ਰੀ ਬੱਸ ਸਹੂਲਤ ਉਪਲੱਬਧ ਕਰਾਈ ਹੈ׀ ਇਸ ਤੋਂ ਇਲਾਵਾ, ਵਿਦਿਆਰਥੀਆਂ ਦੇ ਲਈ ਮੁਫ਼ਤ ਬੱਸ ਪਾਸ ਦੀ ਸੀਮਾ 60 ਕਿਲੋਮੀਟਰ ਤੋਂ ਵਧਾ ਕੇ 150 ਕਿਲੋਮੀਟਰ ਕੀਤੀ ਗਈ ਹੈ׀ ਵਿਦਿਆਰਥੀਆਂ ਦੇ ਲਈ 150 ਮਾਰਗਾਂ ’ਤੇ ਵਿਸ਼ੇਸ਼ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਅਤੇ ਇਹ ਵਾਅਦੇ ਭਾਜਪਾ ਦੇ ਚੋਣ ਐਲਾਨ ਪੱਤਰ ਵਿਚ ਸ਼ਾਮਿਲ ਸਨ, ਜੋ ਪੂਰੇ ਕੀਤੇ ਗਏ׀ ਇਕ ਹੋਰ ਸੁਆਲ ਦੇ ਜਵਾਬ ਵਿਚ ਸ੍ਰੀ ਵਾਰ ਨੇ ਦਸਿਆ ਕਿ ਹਰਿਆਣਾ ਟ੍ਰਾਂਸਪੋਰਟ ਦੇ ਇਤਿਹਾਸ ਵਿਚ ਪਹਿਲੀ ਵਾਰ ਵਿਆਪਕ ਪੱਧਰ ’ਤੇ 900 ਕਰਮਚਾਰੀਆਂ ਨੂੰ ਆਪਰੇਟਰ ਤੋਂ ਉੱਪ-ਨਿਰੀਖਕ , ਉੱਪ ਨਿਰੀਖਕ ਤੋਂ ਨਿਰੀਖਕ, ਯਾਰਡ ਮਾਸਟਰ ਤੋਂ ਹੈਡ ਯਾਰਡ ਮਾਸਟਰ ਤੇ ਹੋਰ ਸ਼੍ਰੇਣੀਆਂ ਵਿਚ ਪਦੋਂਨਤੀਆਂ ਕੀਤਾ ਗਿਆ׀ ਵਿਭਾਗ ਵਿਚ ਸਾਲ 2003 ਤੋਂ 2008 ਦੇ ਵਿਚ ਨਿਯੁਕਤ ਕੀਤੇ ਗਏ ਲਗਭਗ 8200 ਡਰਾਈਵਰ-ਕੰਡਕਟਰਾਂ ਦੀ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ׀ ਇਸ ਮੌਕੇ ’ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਾਕਾਰ ਰਾਜੀਵ ਜੈਨ, ਟ੍ਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਧਨਪਤ ਸਿੰਘ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸਮੀਰ ਪਾਲ ਸਰੋ, ਵਧੀਕ ਟ੍ਰਾਂਸਪੋਰਟ ਕਮਿਸ਼ਨਰ ਵੀਰੇਂਦਰ ਦਹਿਆ, ਸੰਯੁਕਤ ਟ੍ਰਾਂਸਪੋਰਟ ਕਮਿਸ਼ਨਰ ਸੰਵਰਤਕ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ


