- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਨਡਾਲ ਆਸਟਰੇਲੀਅਨ ਓਪਨ ਦੇ ਫਾਈਨਲ ’ਚ
ਮੈਲਬੌਰਨ – ਸਪੇਨ ਦੇ ਧੁਨੰਤਰ ਖਿਡਾਰੀ ਰਾਫੇਲ ਨਾਡਾਲ ਨੇ ਇੱਥੇ ਖੇਡੇ ਜਾ ਰਹੇ ਸੀਜ਼ਨ ਦੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ ਆਸਟਰੇਲੀਅਨ ਓਪਨ ਦੇ ਫਾਈਨਲ ਵਿਚ ਥਾਂ ਬਣਾ ਲਈ ਹੈ। ਉਸ ਨੇ ਯੂਨਾਨ ਦੇ 14ਵਾਂ ਦਰਜਾ ਪ੍ਰਾਪਤ ਸਟੈਫਾਨੋਸ ਸਟੀਪਾਸ ਨੂੰ 6-2, 6-4, 6-0 ਨਾਲ ਹਰਾ ਕੇ ਸ਼ਾਨ ਦੇ ਨਾਲ ਸੈਮੀ ਫਾਈਨਲ ਮੈਚ ਜਿੱਤਿਆ। ਇਸ ਤੋਂ ਪਹਿਲਾਂ ਯੂਨਾਨ ਦੇ ਸਟੀਪਾਸ ਨੇ ਸਵਿਟਰਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਹਰਾ ਕੇ ਸਨਸਨੀ ਫੈਲਾ ਦਿੱਤੀ ਸੀ। ਅੱਜ ਨਡਾਲ ਨੇ ਉਸ ਨੂੰ ਇੱਕ ਘੰਟੇ 46 ਮਿੰਟ ਚੱਲੇ ਮੈਚ ਵਿਚ ਮਾਤ ਦਿੱਤੀ। ਨਡਾਲ ਨੇ ਲਗਾਤਾਰ 63 ਗੇਮਾਂ ਤੱਕ ਸਰਵਿਸ ਨਹੀਂ ਟੁੱਟਣ ਦਿੱਤੀ ਅਤੇ ਫਾਈਨਲ ਤੱਕ ਪੁੱਜਦਿਆਂ ਇੱਕ ਵੀ ਸੈੱਟ ਨਹੀਂ ਗਵਾਇਆ। ਹੁਣ ਉਸਦੀ ਟੱਕਰ ਨੋਵਾਕ ਜੋਕੋਵਿਚ ਅਤੇ ਲੁਕਾਸ ਪਾਊਲੀ ਵਿਚੋਂ ਇੱਕ ਦੇ ਨਾਲ ਹੋਵੇਗੀ। ਜਿੱਤਣ ਤੋਂ ਬਾਅਦ ਨਡਾਲ ਨੇ ਕਿਹਾ,‘ਇਹ ਸ਼ਾਨਦਾਰ ਮੈਚ ਸੀ। ਮੈਂ ਬਹੁਤ ਵਧੀਆ ਖੇਡਿਆ ਅਤੇ ਦਰਸ਼ਕਾਂ ਤੋਂ ਮੈਨੂੰ ਕਾਫੀ ਊਰਜਾ ਮਿਲੀ। ਨਡਾਲ ਪੰਜਵੀਂ ਵਾਰ ਆਸਟਰੇਲੀਅਨ ਓਪਨ ਦੇ ਫਾਈਨਲ ਵਿਚ ਪੁੱਜਾ ਹੈ।ਇੱਥੇ ਖ਼ਿਤਾਬ ਜਿੱਤਣ ਦੇ ਨਾਲ ਉਹ ਓਪਨ ਯੁੱਗ ਦਾ ਅਜਿਹਾ ਪਹਿਲਾ ਖਿਡਾਰੀ ਬਣ ਜਾਵੇਗਾ, ਜਿਸ ਨੇ ਚਾਰੇ ਗਰੈਂਡ ਸਲੈਮ ਖ਼ਿਤਾਬ ਦੋ ਦੋ ਵਾਰ ਜਿੱਤੇ ਹੋਣਗੇ। ਇਸ ਦੌਰਾਨ ਹੀ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿਚ ਚੌਥਾ ਦਰਜਾ ਪ੍ਰਾਪਤ ਨਾਓਮੀ ਓਸਾਕਾ ਨੇ ਕੈਰੋਲੀਨਾ ਪਲਿਸਕੋਵਾ ਨੂੰ ਹਰਾ ਕੇ ਮਹਿਲਾ ਸਿੰਗਲਜ਼ ਵਰਗ ਦੇ ਫਾਈਨਲ ਵਿਚ ਦਾਖ਼ਲਾ ਪਾ ਲਿਆ ਹੈ। ਫਾਈਨਲ ਵਿਚ ਉਸ ਦੀ ਟੱਕਰ ਚੈੱਕ ਗਣਰਾਜ ਦੀ ਅੱਠਵਾਂ ਦਰਜਾ ਪ੍ਰਾਪਤ ਪੈਟਰਾ ਕਿਵਤੋਵਾ ਨਾਲ ਹੋਵੇਗੀ। ਜਾਪਾਨ ਦੀ 21 ਸਾਲ ਦੀ ਓਸਾਕਾ ਨੇ ਸੱਤਵਾਂ ਦਰਜਾ ਪਲਿਸਕੋਵਾ ਨੂੰ 6-2, 4-6, 6-4 ਨਾਲ ਹਰਾ ਦਿੱਤਾ। ਉਹ ਲਗਾਤਾਰ ਦੂਜੇ ਗਰੈਂਡਸਲੈਮ ਫਾਈਨਲ ਵਿਚ ਪੁੱਜੀ ਹੈ। ਇਸ ਤੋਂ ਪਹਿਲਾਂ ਉਸ ਨੇ ਯੂ ਐੱਸ ਓਪਨ ਵਿਚ ਸੇਰੇਨਾ ਵਿਲੀਅਮਜ਼ ਨੂੰ ਮਾਤ ਦਿੱਤੀ ਸੀ। ਸੇਰੇਨਾ ਨੂੰ ਕੁਆਰਟਰ ਫਾਈਨਲ ਵਿਚ ਪਲਿਸਕੋਵਾ ਨੇ ਹਰਾ ਦਿੱਤਾ ਹੈ।


