ਚੀਨ ਨਾਲ ਸਬੰਧਾਂ ਚ ਸੁਧਾਰ ਪਰ ਰੱਖਿਆ ਸਮੱਰਥਾ ਹੋਰ ਮਜ਼ਬੂਤ ਕਰਨ ਦੀ ਲੋੜ

ਟੋਕੀਓ – ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਚੀਨ ਨਾਲ ਸੁਧਰ ਰਹੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਤਹੱਈਆ ਲਿਆ ਪਰ ਪੁਲਾੜ ਅਤੇ ਸਾਈਬਰ ਜੰਗ ਦੇ ਸੰਭਾਵਿਤ ਖਤਰੇ ਦੇ ਮੱਦੇਨਜ਼ਰ ਆਪਣੀ ਰੱਖਿਆ ਸਮਰੱਥਤਾਵਾਂ ਵਧਾਉਣ ‘ਤੇ ਵੀ ਜ਼ੋਰ ਦਿੱਤਾ। ਆਬੇ ਨੇ ਸੋਮਵਾਰ ਨੂੰ ਸੰਸਦੀ ਸੈਸ਼ਨ ਦੀ ਸ਼ੁਰੂਆਤ ਵਿਚ ਕਿਹਾ ਕਿ ਅਕਤੂਬਰ ਵਿਚ ਬੀਜਿੰਗ ਦੀ ਉਨ੍ਹਾਂ ਦੀ ਯਾਤਰਾ ਤੋਂ ਬਾਅਦ ਚੀਨ ਦੇ ਨਾਲ ਜਾਪਾਨ ਦੇ ਦੋ ਪੱਖੀ ਸਬੰਧ ਫਿਰ ਤੋਂ ਆਮ ਹੋ ਗਏ ਹਨ ਅਤੇ ਦੇਸ਼ ਨੂੰ ਵਪਾਰ ਅਤੇ ਹੋਰ ਖੇਤਰਾਂ ਵਿਚ ਜਾਪਾਨੀ-ਚੀਨੀ ਸਹਿਯੋਗ ਹੋਰ ਵਧਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਆਪਣੀ ਪੁਲਾੜ ਤਕਨੀਕ ਦਾ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਅਜਿਹੇ ਵਿਚ ਜਾਪਾਨ ਨੂੰ ਪੁਲਾੜ ਅਤੇ ਸਾਈਬਰ ਜੰਗ ਦੇ ਸੰਭਾਵਿਤ ਖਤਰੇ ਖਿਲਾਫ ਆਪਣੀ ਰੱਖਿਆ ਸਮੱਰਥਤਾਵਾਂ ਵਿਚ ਵਿਸਥਾਰ ਕਰਨ ਦੀ ਲੋੜ ਹੈ।

VIA PUNJAB