ਖੇਡ ਬਜਟ ਚ 200 ਕਰੋੜ ਦਾ ਵਾਧਾ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਆਮ ਚੋਣਾਂ ਤੋਂ ਪਹਿਲਾਂ ਪੇਸ਼ ਆਪਣੇ ਅੰਤ੍ਰਿਮ ਬਜਟ ‘ਚ ਖੇਡ ਮੰਤਰਾਲਾ ਲਈ ਬਜਟ ਵੰਡ ‘ਚ ਚਾਲੂ ਵਿੱਤੀ ਸਾਲ ਦੇ ਸੋਧੇ ਹੋਏ ਅਨੁਮਾਨ ਦੀ ਤੁਲਨਾ ਵਿਚ ਲਗਭਗ 200 ਕਰੋੜ ਰੁਪਏ (10 ਫੀਸਦੀ ਤੋਂ ਕੁਝ ਵੱਧ) ਦਾ ਵਾਧਾ ਕੀਤਾ ਹੈ, ਜਿਸ ਵਿਚ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਇਨਾਮਾਂ ਦੀ ਰਾਸ਼ੀ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ( ਸਾਈ) ਦੇ ਬਜਟ ‘ਚ ਜ਼ਿਕਰਯੋਗ ਵਾਧਾ ਕੀਤਾ ਹੈ। ਵਿੱਤ ਮੰਤਰੀ ਪਿਊਸ਼ ਗੋਇਲ ਨੇ ਲੋਕ ਸਭਾ ਵਿਚ 2019-20 ਦਾ ਅੰਤ੍ਰਿਮ ਬਜਟ ਪੇਸ਼ ਕਰਦਿਆਂ ਖੇਡਾਂ ਲਈ 2181.90 ਕਰੋੜ ਰੁਪਏ ਦਾ ਪ੍ਰਸਤਾਵ ਪੇਸ਼ ਕੀਤਾ ਹੈ। 2018-19 ਲਈ ਸੋਧੇ ਹੋਏ ਅਨੁਮਾਨ ਵਿਚ ਇਹ ਰਾਸ਼ੀ 1981.03 ਕਰੋੜ ਰੁਪਏ ਸੀ। ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਤੇ ਇਨਾਮਾਂ ਦੀ ਰਾਸ਼ੀ ਪਿਛਲੇ ਬਜਟ ‘ਚ ਸੋਧੇ ਹੋਏ ਅਨੁਮਾਨ ‘ਚ 316.93 ਕਰੋੜ ਰੁਪਏ ਅਤੇ 2017-18 ਵਿਚ 2099.27 ਕਰੋੜ ਰੁਪਏ ਸੀ, ਜੋ ਕਿ ਵਧ ਕੇ 411 ਕਰੋੜ ਰੁਪਏ ਕਰ ਦਿੱਤੀ ਗਈ ਹੈ। ਇਸ ਵਿਚ ਖਿਡਾਰੀਆਂ ਦੀ ਉਤਸ਼ਾਹਿਤ ਰਾਸ਼ੀ 63 ਕਰੋੜ ਰੁਪਏ ਤੋਂ ਵਧਾ ਕੇ 89 ਕਰੋੜ ਰੁਪਏ ਅਤੇ ਰਾਸ਼ਟਰੀ ਖੇਡ ਵਿਕਾਸ ਫੰਡ ਨੂੰ ਵੰਡਣ ਲਈ 68 ਕਰੋੜ ਰੁਪਏ ਕਰ ਦਿੱਤਾ ਹੈ।

VIA PUNJAB