ਮੈਚ ਦਾ ਪਾਸਾ ਪਲਟ ਸਕਦਾ ਹੈ ਰਿਸ਼ਭ ਪੰਤ: ਧਵਨ

ਵੈਲਿੰਗਟਨ – ਭਾਰਤ ਦੇ ਸੀਨੀਅਰ ਬੱਲੇਬਾਜ਼ ਸ਼ਿਖਰ ਧਵਨ ਨੇ ਅੱਜ ਕਿਹਾ ਕਿ ਉਭਰਦਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਮੈਚ ਦਾ ਪਾਸਾ ਪਲਟਣ ਦੀ ਸਰਮੱਥਾ ਕਾਰਨ ਭਾਰਤੀ ਟੀਮ ਲਈ ਕਾਫ਼ੀ ਅਹਿਮ ਬਣ ਗਿਆ ਹੈ। ਹਾਲ ਹੀ ਵਿੱਚ ਆਈਸੀਸੀ ਸਾਲ ਦੇ ਉਭਰਦੇ ਖਿਡਾਰੀ ਦਾ ਪੁਰਸਕਾਰ ਜਿੱਤਣ ਵਾਲੇ ਪੰਤ ਨੇ ਬੁੱਧਵਾਰ ਤੋਂ ਨਿਊਜ਼ੀਲੈਂਡ ਖ਼ਿਲਾਫ਼ ਸ਼ੁਰੂ ਹੋ ਰਹੀ ਟੀ-20 ਲੜੀ ਦੇ ਲਈ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ। ਉਸ ਨੂੰ ਮਹਿੰਦਰ ਸਿੰਘ ਧੋਨੀ ਦੇ ਬਦਲ ਵਜੋਂ ਵੇਖਿਆ ਜਾ ਰਿਹਾ ਹੈ ਅਤੇ ਇੰਗਲੈਂਡ ਅਤੇ ਆਸਟਰੇਲੀਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਸ ਨੇ ਆਪਣੀ ਕਾਬਲੀਅਤ ਵੀ ਸਾਬਤ ਕੀਤੀ ਹੈ। ਧਵਨ ਨੇ ਕਿਹਾ, ‘‘ਉਹ ਕਾਫੀ ਹਮਲਾਵਰ ਬੱਲੇਬਾਜ਼ ਹੈ ਅਤੇ ਟੀਮ ਲਈ ਅਹਿਮ ਵੀ। ਉਹ ਕਿਸੇ ਵੀ ਮੌਕੇ ਮੈਚ ਦਾ ਪਾਸਾ ਪਲਟ ਸਕਦਾ ਹੈ। ਉਮੀਦ ਹੈ ਕਿ ਇਸ ਮੌਕੇ ਨੂੰ ਉਹ ਚੰਗੀ ਤਰ੍ਹਾਂ ਵਰਤੇਗਾ।

VIA PUNJAB