- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵੀਜ਼ਾ ਧੋਖਾਧੜੀ ਦੇ ਦੋਸ਼ਾਂ ਹੇਠ ਅਮਰੀਕਾ ਚ ਭਾਰਤੀ ਗ੍ਰਿਫਤਾਰ
ਵਾਸ਼ਿੰਗਟਨ – ਅਮਰੀਕੀ ਅਟਾਰਨੀ ਕ੍ਰੈਗ ਕਾਰਪੈਨੀਟੋ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਭਾਰਤੀ-ਅਮਰੀਕੀ ਨੂੰ 11 ਫਰਜ਼ੀ ਐੱਚ1 ਬੀ ਵੀਜ਼ਾ ਅਰਜ਼ੀਆਂ ਦਾਖਲ ਕਰਨ ਅਤੇ ਧੋਖੇ ਨਾਲ ਆਪਣੀ ਨਾਗਰਿਕਤਾ ਹਾਸਲ ਕਰਨ ਲਈ ਗ੍ਰਿਫਤਾਰ ਕੀਤਾ ਗਿਆ। ਅਟਾਰਨੀ ਨੇ ਕਿਹਾ ਕਿ ਨਿਊਜਰਸੀ ਦੇ ਪਿਸਕੈਟਵੇ ਟਾਊਨਸ਼ਿਪ ‘ਚ ਰਹਿ ਰਹੇ 43 ਸਾਲਾ ਨੀਰਜ ਸ਼ਰਮਾ ਖਿਲਾਫ ਵੀਜ਼ਾ ਧੋਖਾਧੜੀ ਅਤੇ ਨੈਚੁਰਲਾਈਜ਼ੇਸ਼ਨ ਫਰਾਡ ਦੀ ਸ਼ਿਕਾਇਤ ਮਿਲੀ ਸੀ। ਉਸ ਨੂੰ ਨਿਵਰਕ ਫੈਡਰਲ ਕੋਰਟ ‘ਚ ਯੂ.ਐੱਸ. ਮੈਜਿਸਟ੍ਰੇਟ ਮਾਈਕਲ ਹਮਰ ਸਾਹਮਣੇ ਪੇਸ਼ ਕੀਤਾ ਜਾਵੇਗਾ। ਵੀਜ਼ਾ ਅਤੇ ਨੈਚੁਰਲਾਈਜ਼ੇਸ਼ਨ ਧੋਖਾਧੜੀ ਦੇ ਦੋਸ਼ਾਂ ‘ਚ ਵਧ ਤੋਂ ਵਧ 10 ਸਾਲ ਦੀ ਕੈਦ ਅਤੇ 250,000 ਡਾਲਰ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਅਦਾਲਤ ‘ਚ ਪੇਸ਼ ਦਸਤਾਵੇਜ਼ਾਂ ਮੁਤਾਬਕ ਸ਼ਰਮਾ ਉਨ੍ਹਾਂ ਵਿਦੇਸ਼ੀ ਕਾਮਿਆਂ ਨੂੰ ਕੰਮ ‘ਤੇ ਰੱਖਦਾ ਸੀ, ਜੋ ਆਈ.ਟੀ. ਪੇਸ਼ੇਵਰ ਸਨ ਤੇ ਅਮਰੀਕਾ ‘ਚ ਕੰਮ ਦੀ ਭਾਲ ‘ਚ ਸਨ। ਉਹ ਮੈਗਨਵੀਜ਼ਨ ਐੱਲ.ਐੱਲ.ਸੀ. ਦਾ ਮਾਲਕ ਅਤੇ ਚੀਫ ਐਗਜ਼ੀਕਿਊਟਿਵ ਅਫਸਰ ਹੈ, ਜੋ ਸੋਮਰਸੇਟ, ਨਿਊ ਜਰਸੀ ‘ਚ ਸਥਿਤ ਸੂਚਨਾ ਤਕਨਾਲੋਜੀ ਸਟਾਫਿੰਗ ਅਤੇ ਕੰਸਲਟਿੰਗ ਕੰਪਨੀ ਹੈ। ਸ਼ਰਮਾ ਨੇ ਇਸ ਦੌਰਾਨ ਐੱਚ1 ਬੀ ਵੀਜ਼ਾ ਲਈ ਗਲਤ ਦਸਤਾਵੇਜ਼ਾਂ ਦੀ ਵਰਤੋਂ ਕੀਤੀ।


