- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਵਨ ਡੇ ‘ਚ ਡੈਬਿਊ ਕਰਨ ਵਾਲੀ 27ਵੀਂ ਟੀਮ ਬਣੇਗਾ ਨੇਪਾਲ
ਨਵੀਂ ਦਿੱਲੀ – ਵਨ ਡੇ ਕੌਮਾਂਤਰੀ ਦਾ ਦਰਜਾ ਹਾਸਲ ਕਰਨ ਵਾਲੀ ਸਭ ਤੋਂ ਨਵੀਂ ਟੀਮ ਨੇਪਾਲ ਆਪਣਾ ਪਹਿਲਾ ਮੈਚ ਕੱਲ ਐਮਸਟੇਲਵੀਨ ਵਿਚ ਨੀਦਰਲੈਂਡ ਵਿਰੁੱਧ ਖੇਡੇਗੀ। ਇਸ ਦੇ ਨਾਲ ਹੀ ਨੇਪਾਲ ਵਨ ਡੇ ਵਿਚ ਡੈਬਿਊ ਕਰਨ ਵਾਲੀ ਦੁਨੀਆ ਦੀ 27ਵੀਂ ਟੀਮ ਬਣ ਜਾਵੇਗੀ। ਇਸ ਸਾਲ ਆਇਰਲੈਂਡ ਤੇ ਅਫਗਾਨਿਸਤਾਨ ਨੇ ਆਫਣਾ ਪਹਿਲਾ ਟੈਸਟ ਮੈਚ ਖੇਡਿਆ ਸੀ ਜਦਕਿ ਉਪ ਮਹਾਦੀਪ ਦੀ ਟੀਮ ਨੇਪਾਲ ਨੂੰ ਹਾਲ ਹੀ ਵਿਚ ਆਈ. ਸੀ. ਸੀ. ਨੇ ਵਨ ਡੇ ਦਰਜਾ ਦਿੱਤਾ ਸੀ। ਨੇਪਾਲ ਦਾ ਪਹਿਲਾ ਮੈਚ ਉਸ ਨੀਦਰਲੈਂਡ ਵਿਰੁੱਧ ਹੈ, ਜਿਸ ਨੇ 1996 ਵਿਸ਼ਵ ਕੱਪ ਵਿਚ ਆਪਣਾ ਪਹਿਲਾ ਵਨ ਡੇ ਖੇਡਿਆ ਸੀ। ਨੇਪਾਲ ਦੀ ਟੀਮ ਵਿਚ ਪਾਸ ਖੜਕਾ ਦੇ ਰੂਪ ਖੜਕਾ ਦੇ ਰੂਪ ਵਿਚ ਚੰਗੇ ਬੱਲੇਬਾਜ਼ ਹਨ। ਉਹ ਟੀਮ ਦਾ ਕਪਤਾਨ ਵੀ ਹੈ। ਲੈੱਗ ਸਪਿਨਰ ਸੰਦੀਪ ਲੈਮੀਚਾਨੇ ਇਸ ਸਾਲ ਆਈ. ਪੀ. ਐੱਲ. ਵਿਚ ਖੇਡਣ ਵਾਲਾ ਪਹਿਲਾ ਨੇਪਾਲੀ ਖਿਡਾਰੀ ਬਣਿਆ ਸੀ।


