- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਹਿਲਾ ਕ੍ਰਿਕੇਟ ਨਿਊਜ਼ੀਲੈਂਡ ਨੇ ਦੂਜੇ ਟੀ-20 ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਦਿੱਤੀ ਮਾਤ
ਆਕਲੈਂਡ – ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕੇਟ ਟੀਮ ਨੇ ਤਿੰਨ ਮੈਚ ਸੀਰੀਜ਼ ਦੇ ਦੂਜੇ ਟੀ-20 ਮੈਚ ਵਿੱਚ ਅੱਜ ਈਡਨ ਪਾਰਕ ਵਿੱਚ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾਇਆ| ਇਸ ਦੇ ਨਾਲ ਹੀ ਸੀਰੀਜ਼ ਵਿੱਚ 2-0 ਨਾਲ ਬੜ੍ਹਤ ਬਣਾ ਲਈ| ਨਿਊਜ਼ੀਲੈਂਡ ਨੇ ਪਹਿਲਾਂ ਟੀ-20 23 ਦੌੜਾਂ ਨਾਲ ਜਿੱਤਿਆ ਸੀ| ਨਿਊਜ਼ੀਲੈਂਡ ਦੀ ਸੂਜ਼ੀ ਬੈਟਸ ਮੈਨ-ਆਫ-ਦੀ ਮੈਚ ਚੁਣੀ ਗਈ| ਇਸ ਮੈਚ ਵਿੱਚ ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ| ਭਾਰਤੀ ਟੀਮ ਨੇ 20 ਓਵਰਾਂ ਵਿੱਚ 6 ਵਿਕਟਾਂ ਤੇ 135 ਦੌੜਾਂ ਬਣਾਈਆਂ| ਉਨ੍ਹਾਂ ਵਲੋਂ ਜੇਮਿਮਾ ਰੋਡ੍ਰਿਗੇਜ ਨੇ 53 ਗੇਂਦਾਂ ਤੇ 72 ਤੇ ਸਮ੍ਰਿਤੀ ਮੰਧਾਨਾ ਨੇ 27 ਗੇਂਦਾ ਤੇ 36 ਦੌੜਾਂ ਦੀ ਪਾਰੀ ਖੇਡੀ| ਹਾਲਾਂਕਿ ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਕੋਈ ਵੀ ਖਿਡਾਰੀ ਦਹਾਈ ਦੇ ਆਂਕੜੇ ਤੱਕ ਨਹੀਂ ਪਹੁੰਚ ਸਕਿਆ| ਨਿਊਜ਼ੀਲੈਂਡ ਦੇ ਲਈ ਰੋਜਮੈਰੀ ਮੇਅਰ ਨੇ 17 ਦੌੜਾਂ ਦੇ ਕੇ ਵਿਕਟਾਂ ਆਪਣੇ ਨਾਮ ਕੀਤੀਆਂ| ਸੌਫੀ ਡਿਵਾਇਨ, ਅਮੀਲੀਆ ਕੇਰ, ਲੇਘ ਕੈਸਪੇਰੇਕ ਨੇ 1-1 ਵਿਕੇਟਾਂ ਹਾਸਲ ਕੀਤੀਆਂ| ਟੀਚਾ ਹਾਸਲ ਕਰ ਲਈ ਮੈਦਾਨ ਵਿੱਚ ਉਤਰੀ ਨਿਊਜ਼ੀਲੈਂਡ ਟੀਮ ਨੇ ਆਖਰੀ ਗੇਂਦ ਨਾਲ ਜਿੱਤ ਹਾਸਲ ਕੀਤੀ| ਉਨ੍ਹਾਂ ਨੇ 20 ਓਵਰ ਵਿੱਚੋਂ 6 ਵਿਕਟਾਂ ਤੇ 136 ਦੌੜਾਂ ਬਣਾਈਆਂ| ਉਨ੍ਹਾਂ ਵਲੋਂ ਸੂਜੀ ਬੇਟਸ ਨੇ ਸਭ ਤੋਂ ਜ਼ਿਆਦਾ 62 ਦੌੜਾਂ ਬਣਾਈਆਂ| ਉਨ੍ਹਾਂ ਨੇ 52 ਗੇਂਦਾਂ ਦੀ ਆਪਣੀ ਪਾਰੀ ਦੌਰਾਨ ਪੰਜ ਚੌਕੇ ਲਗਾਏ| ਸੂਜੀ ਤੋਂ ਇਲਾਵਾ ਸੋਫੀ ਡਿਵਾਇਰ ਨੇ 16 ਗੇਂਦਾਂ ਵਿੱਚ 19, ਐਮੀ ਨੇ 20 ਗੇਂਦਾਂ ਵਿੱਚ 23 ਤੇ ਕੈਟੀ ਨੇ 12 ਗੇਂਦਾਂ ਵਿੱਚ 13 ਦੌੜਾਂ ਬਣਾਈਆਂ| ਭਾਰਤ ਲਈ ਰਾਧਾ ਯਾਦਵ ਨੇ 23 ਤੇ ਅਰੁੰਧਤੀ ਰੈਡੀ ਨੇ 22 ਦੌੜਾਂ ਬਣਾ ਕੇ 2-2 ਵਿਕੇਟਾਂ ਹਾਸਲ ਕੀਤੀਆਂ| ਮਾਨਸੀ ਜੋਸ਼ੀ ਤੇ ਪੂਨਮ ਯਾਦਵ ਨੇ 1-1 ਖਿਡਾਰੀ ਨੂੰ ਪਵੇਲੀਅਨ ਭੇਜਿਆ|


