ਮਿਸ਼ੇਲ ਨੂੰ ਆਊਟ ਕਰਨ ਮਗਰੋਂ ਡੀਆਰਐੱਸ ਵਿਵਾਦਾਂ ਵਿੱਚ

ਔਕਲੈਂਡ – ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜੇ ਟੀ-20 ਕੌਮਾਂਤਰੀ ਮੈਚ ਵਿੱਚ ਅੱਜ ਇੱਥੇ ਡੀਆਰਐੱਸ ਪ੍ਰਣਾਲੀ ’ਤੇ ਇੱਕ ਵਾਰ ਫਿਰ ਵਿਵਾਦ ਸ਼ੁਰੂ ਹੋ ਗਿਆ, ਜਦੋਂ ਤੀਜੇ ਅੰਪਾਇਰ ਨੇ ਡੇਰਿਲ ਮਿਸ਼ੇਲ ਨੂੰ ਐਲਬੀਡਬਲਯੂ ਆਊਟ ਦੇ ਦਿੱਤਾ। ਇਸ ਨਾਲ ‘ਖੇਡ ਭਾਵਨਾ’ ’ਤੇ ਵੀ ਚਰਚਾ ਸ਼ੁਰੂ ਹੋ ਗਈ। ਨਿਊਜ਼ੀਲੈਂਡ ਦੇ ਮਿਸ਼ੇਲ ਦਾ ਇਹ ਪਹਿਲਾ ਮੈਚ ਸੀ। ਕਰੁਣਾਲ ਦੀ ਗੇਂਦ ’ਤੇ ਵਿਵਾਦਮਈ ਢੰਗ ਨਾਲ ਉਹ ਅੰਪਾਇਰ ਦੇ ਗ਼ਲਤ ਫ਼ੈਸਲੇ ਦਾ ਸ਼ਿਕਾਰ ਹੋਇਆ, ਜਦੋਂਕਿ ‘ਹਾਟਸਪਾਟ’ ਤੋਂ ਜ਼ਾਹਰ ਕਿ ਗੇਂਦ ਬੱਲੇ ਨਾਲ ਲੱਗ ਕੇ ਪੈਡ ਨਾਲ ਟਕਰਾਈ ਸੀ। ਮੈਦਾਨੀ ਅੰਪਾਇਰ ਨੇ ਪਹਿਲਾਂ ਉਸ ਨੂੰ ਐਲਬੀਡਬਲਯੂ ਦਿੱਤਾ ਸੀ, ਜਿਸ ਮਗਰੋਂ ਉਸ ਨੇ ਕਪਤਾਨ ਕੇਨ ਵਿਲੀਅਮਸਨ ਦੇ ਕਹਿਣ ’ਤੇ ਡੀਆਰਐੱਸ ਲਿਆ। ਟੀਵੀ ਅੰਪਾਇਰ ਸ਼ਾਨ ਹੈਗ ਨੇ ਉਸ ਨੂੰ ਆਊਟ ਦਿੱਤਾ, ਜਦਕਿ ਗੇਂਦ ਬੱਲੇ ਨਾਲ ਲੱਗ ਕੇ ਗਈ ਸੀ। ਟੈਲੀਵਿਜ਼ਨ ਸਕ੍ਰੀਨ ’ਤੇ ਇਹ ਸਾਫ਼ ਦਿਖ ਰਿਹਾ ਸੀ ਕਿ ਗੇਂਦ ਬੱਲੇ ਦੇ ਅੰਦਰਲੇ ਹਿੱਸੇ ਨਾਲ ਟਕਰਾਈ ਸੀ। ਹਾਟਸਪਾਟ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ, ਪਰ ਤੀਜੇ ਅੰਪਾਇਰ ਹੈਗ ਨੇ ਉਸ ਨੂੰ ਆਊਟ ਦੇ ਦਿੱਤਾ। ਇਸ ਮਗਰੋਂ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਦੀ ਮੌਜੂਦਗੀ ਵਿੱਚ ਵਿਲੀਅਮਸਨ ਅਤੇ ਅੰਪਾਇਰ ਨਾਲ ਗੱਲ ਕੀਤੀ।

VIA PUNJAB