ਟਰੰਪ ਦਾ ਐਲਾਨ ਹਨੋਈ ਚ ਹੋਵੇਗੀ ਕਿਮ ਨਾਲ ਮੁਲਾਕਾਤ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਆਪਣੀ ਦੂਜੀ ਸਿਖਰ ਬੈਠਕ ਲਈ ਹਨੋਈ ‘ਚ ਬੈਠਕ ਕਰਨਗੇ। ਦੋਵਾਂ ਨੇਤਾਵਾਂ ਦੇ ਵਿਚਾਲੇ ਸ਼ਾਂਤੀ ਗੱਲਬਾਤ ਲਈ ਤਿਆਰੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ।ਟਰੰਪ ਨੇ ਦੂਜੀ ਸਿਖਰ ਬੈਠਕ ਵਿਅਤਨਾਮ ਦੀ ਰਾਜਧਾਨੀ ਹਨੋਈ ‘ਚ ਹੋਣ ਦਾ ਟਵਿਟਰ ‘ਤੇ ਐਲਾਨ ਕੀਤਾ। ਹਾਲਾਂਕਿ ਇਸ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਗਈ ਸੀ। ਪਿਛਲੇ ਸਾਲ ਸਿੰਗਾਪੁਰ ‘ਚ ਹੋਈ ਸਿਖਰ ਗੱਲਬਾਤ ਤੋਂ ਬਾਅਦ ਦੋਵਾਂ ਦੇ ਵਿਚਾਲੇ ਇਹ ਦੂਜੀ ਗੱਲਬਾਤ ਹੋਣ ਜਾ ਰਹੀ ਹੈ। ਉਨ੍ਹਾਂ ਨੇ ਸਿਖਰ ਬੈਠਕ ਦੀ ਰੂਪਰੇਖਾ ਤਿਆਰ ਕਰਨ ਲਈ ਦੋਵਾਂ ਦੇਸ਼ਾਂ ਦੇ ਡਿਪਲੋਮੈਟਾਂ ਦੇ ਵਿਚਾਲੇ ਹੋਈ ਗੱਲਬਾਤ ਨੂੰ ਬਹੁਤ ਲਾਭਕਾਰੀ ਦੱਸਿਆ।ਟਰੰਪ ਨੇ ਕਿਹਾ ਕਿ ਮੇਰੇ ਪ੍ਰਤੀਨਿਧ ਕਿਮ ਜੋਂਗ ਉਨ ਨਾਲ ਮੇਰੀ ਦੂਜੀ ਸਿਖਰ ਬੈਠਕ ਲਈ ਬਹੁਤ ਉਪਯੋਗੀ ਬੈਠਕ ਕਰਨ ਤੇ ਗੱਲਬਾਤ ਦੇ ਲਈ ਸਮਾਂ ਤੇ ਤਰੀਕ ‘ਤੇ ਸਹਿਮਤੀ ਬਣਾਉਣ ਤੋਂ ਬਾਅਦ ਉੱਤਰ ਕੋਰੀਆ ਤੋਂ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੱਲਬਾਤ 27 ਤੇ 28 ਫਰਵਰੀ ਨੂੰ ਹਨੋਈ, ਵਿਅਤਨਾਮ ‘ਚ ਹੋਵੇਗੀ।

VIA PUNJAB