- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਖੰਨਾ ਪੁਲਿਸ ਵੱਲੋਂ ਸਾਢੇ 9 ਕਿੱਲੋ ਅਫੀਮ ਸਮੇਤ ਇੱਕ ਕਾਬੂ
ਖੰਨਾ – ਪੁਲਿਸ ਪਾਰਟੀ ਵੱਲੋ ਸਾਂਝੇ ਤੌਰ ’ਤੇ ਸੂਆ ਪੁੱਲੀ ਸਮਰਾਲਾ ਰੋਡ ਖੰਨਾ ਵਿਖੇ ਨਾਕਾਬੰਦੀ ਲਗਾਕੇ ਸ਼ੱਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਖੰਨਾ ਸਾਇਡ ਵੱਲੋ ਇੱਕ ਕਾਰ ਨੰਬਰ ਪੀ.ਬੀ-46-ਕਿਊ-0184 ਆ ਰਹੀ ਸੀ, ਜਿਸ ਨੂੰ ਪੁਲਿਸ ਪਾਰਟੀ ਵੱਲੋ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਪਾਰਟੀ ਵੱਲੋ ਉਕਤ ਕਾਰ ਨੂੰ ਮੁਸਤੇਦੀ ਨਾਲ ਰੋਕਿਆ ਗਿਆ ਤੇ ਕਾਰ ਚਾਲਕ ਨੇ ਆਪਣਾ ਨਾਮ ਹੀਰਾ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਮਾੜੀ ਨੌਅਬਾਦ ਥਾਣਾ ਭਿੱਖੀਵਿੰਡ ਜਿਲ੍ਹਾ ਤਰਨਤਾਰਨ ਦੱਸਿਆ, ਸ਼੍ਰੀ ਦੀਪਕ ਰਾਏ ਪੀ.ਪੀ.ਐਸ ਉਪ ਪੁਲਿਸ ਕਪਤਾਨ ਖੰਨਾ ਨੂੰ ਮੌਕਾ ‘ਤੇ ਬੁਲਾਕੇ ਉਹਨਾ ਦੀ ਹਾਜਰੀ ਵਿੱਚ ਉਕਤ ਕਾਰ ਦੀ ਤਲਾਸ਼ੀ ਕਰਨ ‘ਤੇ ਕਾਰ ਡਰਾਈਵਰ ਦੇ ਨਾਲ ਵਾਲੀ ਸੀਟ ਦੇ ਪੈਰਾ ਵਿੱਚ ਇੱਕ ਡੱਬਾ ਵਜ਼ਨਦਾਰ ਪਿਆ ਸੀ, ਜਿਸਨੂੰ ਚੈਕ ਕਰਨ ‘ਤੇ 9 ਕਿਲੋ 530 ਗ੍ਰਾਮ ਅਫੀਮ (ਸਮੇਤ ਡੱਬਾ) ਬ੍ਰਾਮਦ ਹੋਈ। ਜਿਸਦੇ ਖਿਲਾਫ ਮੁਕੱਦਮਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਇਸਤੋਂ ਇਲਾਵਾ ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀ ਹੀਰਾ ਸਿੰਘ, ਜੋ ਇਹ ਅਫੀਮ ਅਸ਼ਵਨੀ ਕੁਮਾਰ ਵਾਸੀ ਬਰੇਲੀ ਯੂ.ਪੀ ਤੋਂ ਲੈ ਕੇ ਆਇਆ ਸੀ, ਜਿਸਨੇ ਇਸ ਅਫੀਮ ਦੀ ਸਪਲਾਈ ਹੀਰਾ ਸਿੰਘ ਉਰਫ ਫੌਜੀ ਪੁੱਤਰ ਭਾਗ ਸਿੰਘ ਵਾਸੀ ਪਿੰਡ ਫਤਹਿਗੜ ਸਭਰਾਂ ਤਹਿਸੀਲ਼ ਜੀਰਾ ਜਿਲਾ ਫਿਰੋਜ਼ਪੁਰ ਅਤੇ ਅੰਗਰੇਜ਼ ਸਿੰਘ ਉਰਫ ਹਰਵਿੰਦਰ ਸਿੰਘ ਵਾਸੀ ਘਰਿਆਲਾ ਪੂਨੀਆ ਤਹਿਸੀਲ਼ ਪੱਟੀ ਜਿਲਾ ਤਰਨਤਾਰਨ ਨੂੰ ਕਰਨੀ ਸੀ। ਦੋਸ਼ੀ ਹੀਰਾ ਸਿੰਘ ਨੇ ਪਿਛਲੇ ਮਹੀਨੇ 4 ਕਿਲੋ 500 ਗ੍ਰਾਂਮ ਅਫੀਮ ਬਰੇਲੀ ਤੋਂ ਲਿਆਕੇ ਉਕਤ ਵਿਅਕਤੀਆ ਨੂੰ ਸਪਲਾਈ ਦਿੱਤੀ ਸੀ। ਇਹਨਾ ਦੋਸ਼ੀਆ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੋਸ਼ੀ ਪਾਸੋ ਪੁਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


