- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਵਿੱਚ ‘ਪਾਈਨਐਪਲ ਐਕਸਪ੍ਰੈਸ’ ਤੂਫਾਨ ਕਾਰਨ ਇਕ ਜ਼ਖਮੀ, ਚਿਤਾਵਨੀ ਜਾਰੀ
ਕੈਲੀਫੋਰਨੀਆ – ਅਮਰੀਕਾ ਵਿੱਚ ‘ਪਾਈਨਐਪਲ ਐਕਸਪ੍ਰੈਸ’ ਤੂਫਾਨ ਕਾਰਨ ਤੇਜ਼ ਮੀਂਹ, ਬਰਫਬਾਰੀ ਅਤੇ ਤੇਜ਼ ਹਵਾਵਾਂ ਨੇ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ| ਮੌਸਮ ਅਧਿਕਾਰੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਆਮ ਤੂਫਾਨ ਨਹੀਂ ਹੈ, ਇਸ ਰੁੱਤ ਵਿੱਚ ਇਹ ਸਭ ਤੋਂ ਤਾਕਤਵਰ ਤੂਫਾਨ ਹੈ| ਇਸ ਤੂਫਾਨ ਨਾਲ ਜ਼ਮੀਨ ਖਿਸਕਣ ਦਾ ਵੀ ਖਤਰਾ ਹੈ ਕਿਉਂਕਿ ਤੇਜ਼ ਮੀਂਹ ਅਤੇ ਹਰ ਥਾਂ ਬਰਫ ਜੰਮੀ ਹੋਣ ਕਾਰਨ ਅਜਿਹਾ ਹੋਣ ਦੀ ਸੰਭਾਵਨਾ ਵਧੇਰੇ ਹੈ| ਇਸੇ ਲਈ ਖਤਰੇ ਵਾਲੇ ਇਲਾਕੇ ਵਿੱਚ ਸੈਂਕੜੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਹੁਕਮ ਦੇ ਦਿੱਤਾ ਗਿਆ ਹੈ| ਜਿਕਰਯੋਗ ਹੈ ਕਿ ਬੀਤੇ ਦਿਨ ਇੱਥੇ 20 ਸੈਂਟੀ ਮੀਟਰ ਤਕ ਬਾਰਿਸ਼ ਹੋਈ ਅਤੇ ਸੜਕਾਂ ਤੇ 2.44 ਮੀਟਰ ਤਕ ਬਰਫ ਇਕੱਠੀ ਹੋ ਗਈ| ਸੈਨ ਫਰਾਂਸਿਸਕੋ ਖਾੜੀ ਇਲਾਕੇ ਵਿੱਚ ਤਾਂ ਹੜ੍ਹ ਦੀ ਸਥਿਤੀ ਬਣ ਗਈ| ਇੱਥੇ ਕਾਰਾਂ ਮੀਂਹ ਦੇ ਪਾਣੀ ਵਿੱਚ ਫਸ ਗਈਆਂ ਅਤੇ ਤੈਰਦੀਆਂ ਹੋਈਆਂ ਨਜ਼ਰ ਆਈਆਂ| ਇੱਥੇ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ਤੇ ਦਰਖਤ ਡਿੱਗ ਗਏ ਅਤੇ ਆਵਾਜਾਈ ਪ੍ਰਭਾਵਿਤ ਹੋਈ| ਇਕ ਔਰਤ ਦੀ ਗੱਡੀ ਤੇ ਦਰੱਖਤ ਡਿੱਗ ਜਾਣ ਕਾਰਨ ਉਹ ਜ਼ਖਮੀ ਹੋ ਗਈ| ਕਈ ਥਾਵਾਂ ਤੇ ਬਿਜਲੀ ਵੀ ਗੁੱਲ ਰਹੀ| ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਮੌਸਮ ਵਧੇਰੇ ਖਰਾਬ ਰਹਿਣ ਦਾ ਖਦਸ਼ਾ ਹੈ, ਇਸ ਲਈ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ| ਹਵਾਈ ਵਿੱਚ ਪਹਿਲਾਂ ਹੀ ਬਰਫਬਾਰੀ ਕਾਰਨ ਸੜਕਾਂ ਤੇ ਚਿੱਟੀ ਚਾਦਰ ਵਿਛੀ ਹੋਈ ਹੈ ਅਤੇ ਕੈਲੀਫੋਰਨੀਆ ਵਿੱਚ ਵੀ ਅਜਿਹਾ ਹੋਣ ਦਾ ਖਦਸ਼ਾ ਹੈ|


