ਆਸਟਰੇਲੀਆ ਖਿਲਾਫ ਟੀਮ ਇੰਡੀਆ ਦਾ ਐਲਾਨ, ਕੇ.ਐੱਲ. ਰਾਹੁਲ ਦੀ ਹੋਈ ਵਾਪਸੀ

ਨਵੀਂ ਦਿੱਲੀ – ਭਾਰਤੀ ਚੋਣਕਰਤਾਵਾਂ ਨੇ ਆਸਟਰੇਲੀਆ ਦੇ ਖਿਲਾਫ ਆਗਾਮੀ 5 ਮੈਚਾਂ ਦੀ ਵਨ ਡੇ ਦੀ ਸੀਰੀਜ਼ ਅਤੇ 2 ਟੀ-20 ਮੈਚਾਂ ਦੀ ਸੀਰੀਜ਼ ਦੇ ਲਈ ਭਾਰਤੀ ਟੀਮ ਦਾ ਐਲਾਨ ਸ਼ੁੱਕਰਵਾਰ ਨੂੰ ਕਰ ਦਿੱਤਾ ਹੈ। ਪੰਜ ਮੈਚਾਂ ‘ਚ ਆਰਾਮ ਦਿੱਤੇ ਜਾਣ ਦੇ ਬਅਦ ਵਿਰਾਟ ਦੀ ਟੀਮ ਇੰਡੀਆ ‘ਚ ਵਾਪਸੀ ਹੋਈ ਹੈ। ਕੋਹਲੀ ਆਸਟਰੇਲੀਆ ਦੇ ਖਿਲਾਫ ਘਰੇਲੂ ਪੰਜ ਵਨ ਡੇ ਅਤੇ ਦੋ ਟੀ-20 ਮੈਚਾਂ ਦੀ ਸੀਰੀਜ਼ ‘ਚ ਟੀਮ ਇੰਡੀਆ ਦੀ ਅਗਵਾਈ ਕਰਨਗੇ। ਵਨ ਡੇ ਸੀਰੀਜ਼ ਦੀ ਸ਼ੁਰੂਆਤ 2 ਮਾਰਚ ਨੂੰ ਹੋਵੇਗੀ ਜਦਕਿ ਸੀਰੀਜ਼ ਦਾ ਅੰਤਿਮ ਵਨ ਡੇ 13 ਮਾਰਚ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਟੀਮ ਇੰਡੀਆ ਆਈ.ਪੀ.ਐੱਲ. ਦੀਆਂ ਤਿਆਰੀਆਂ ‘ਚ ਰੁੱਝ ਜਾਵੇਗੀ। ਆਈ.ਪੀ.ਐੱਲ. ਦੇ ਬਾਅਦ ਭਾਰਤੀ ਟੀਮ ਇੰਗਲੈਂਡ ‘ਚ 30 ਮਈ ਤੋਂ ਸ਼ੁਰੂ ਹੋਣ ਵਾਲੇ ਆਈ.ਸੀ.ਸੀ. ਕ੍ਰਿਕਟ ਵਰਲਡ ਕੱਪ 2019 ਦੇ ਲਈ ਰਵਾਨਾ ਹੋ ਜਾਵੇਗੀ। ਸੀਰੀਜ਼ ਦਾ ਪਹਿਲਾ ਟੀ-20 ਮੈਚ 24 ਫਰਵਰੀ ਨੂੰ ਤੇ ਦੂਜਾ 27 ਫਰਵਰੀ ਨੂੰ ਖੇਡਿਆ ਜਾਵੇਗਾ।

VIA PUNJAB