- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ICC ਮਹਿਲਾ ਰੈਂਕਿੰਗ ਚ ਮੰਧਾਨਾ ਚੋਟੀ ਤੇ ਬਰਕਰਾਰ
ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਆਈ. ਸੀ. ਸੀ. ਮਹਿਲਾ ਵਨ ਡੇ ਖਿਡਾਰੀਆਂ ਦੀ ਸੋਮਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿਚ ਚੋਟੀ ‘ਤੇ ਬਰਕਰਾਰ ਹੈ ਜਦਕਿ ਕਪਤਾਨ ਮਿਤਾਲੀ ਰਾਜ ਪਹਿਲਾਂ ਦੀ ਤਰ੍ਹਾਂ 5ਵੇਂ ਸਥਾਨ ‘ਤੇ ਕਾਬਜ਼ ਹੈ। ਮੰਧਾਨਾ ਦੇ 774 ਰੇਟਿੰਗ ਅੰਕ ਹਨ ਤੇ ਉਹ ਆਸਟਰੇਲੀਆ ਦੀ ਐਲਿਸੇ ਪੇਰੀ ਤੇ ਮੇਗ ਲੈਨਿ ਤੋਂ ਅੱਗੇ ਹੀ। ਨਿਊਜ਼ੀਲੈਂਡ ਦੀ ਐਮੀ ਸੈਟਰਵੇਟ ਮਿਤਾਲੀ ਤੋਂ ਪਹਿਲਾਂ ਚੌਥੇ ਸਥਾਨ ‘ਤੇ ਹੈ। ਚੋਟੀ 20 ਰੈਂਕਿੰਗ ‘ਚ 2 ਤੇ ਭਾਰਤੀ ਬੱਲੇਬਾਜ਼ ਹਨ, ਜਿਸ ‘ਚ ਦੀਪਿਤ ਸ਼ਰਮਾ ਨੂੰ ਇਕ ਸਥਾਨ ਦੇ ਸੁਧਾਰ ਨਾਲ 17ਵੇਂ ਤੇ ਟੀ20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ 19ਵੇਂ ਸਥਾਨ ‘ਤੇ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਤਜਰਬੇਕਾਰ ਝੂਲਨ ਗੋਸਵਾਮੀ ਸਰਵਸ੍ਰੇਸ਼ਠ ਭਾਰਤੀ ਹੈ। ਉਹ ਤੀਜੇ ਸਥਾਨ ‘ਤੇ ਹੈ। ਟੀਮ ਰੈਂਕਿੰਗ ‘ਚ ਭਾਰਤ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ।


