ਮਿਆਂਮਾਰ ਵਿੱਚ ਬੰਬ ਧਮਾਕਾ, 8 ਵਿਅਕਤੀ ਜ਼ਖਮੀ

ਯਾਂਗੁਨ – ਮਿਆਂਮਾਰ ਦੇ ਰਖਾਇਨ ਸੂਬੇ ਦੇ ਕਿਊਕਫੂਏ ਉਪਨਗਰ ਵਿੱਚ ਜ਼ਮੀਨ ਦੇ ਅੰਦਰ ਦੱਬੇ ਇਕ ਬੰਬ ਵਿਚ ਧਮਾਕਾ ਹੋ ਗਿਆ| ਇਸ ਧਮਾਕੇ ਕਾਰਨ 8 ਵਿਅਕਤੀ ਜ਼ਖਮੀ ਹੋ ਗਏ| ਸਥਾਨਕ ਪੁਲੀਸ ਨੇ ਅੱਜ ਦੱਸਿਆ ਕਿ ਧਮਾਕਾ ਮੰਗਲਵਾਰ ਨੂੰ ਕਿਊਕਫੂਏ ਉਪਨਗਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਦੇ ਦਫਤਰ ਦੇ ਵਿਹੜੇ ਵਿਚ ਹੋਇਆ| ਜਾਂਚ ਵਿਚ ਪਾਇਆ ਗਿਆ ਕਿ ਜ਼ਮੀਨ ਵਿਚ ਦੱਬੇ ਬੰਬ ਵਿਚ ਧਮਾਕਾ ਉਸ ਸਮੇਂ ਹੋਇਆ ਜਦੋਂ ਕਰਮਚਾਰੀਆਂ ਨੇ ਦਫਤਰ ਦੇ ਪਿੱਛੇ ਝਾੜੀਆਂ ਅਤੇ ਕੂੜੇ ਵਿਚ ਅੱਗ ਲਗਾਈ ਸੀ|

VIA PUNJAB