- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੈਸਟ ਕ੍ਰਿਕਟ ਨੂੰ ਉਤਸ਼ਾਹਤ ਕਰਨ ਦੀ ਲੋੜ : ਰਿਚਰਡਸਨ
ਨਵੀਂ ਦਿੱਲੀ – ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੇ ਸੀ.ਈ.ਓ ਡੇਵ ਰਿਚਰਡਸਨ ਨੂੰ ਨਹੀਂ ਲਗਦਾ ਕਿ ਟੈਸਟ ਕ੍ਰਿਕਟ ਨੇ ਆਪਣੀ ਚਮਕ ਗੁਆ ਦਿੱਤੀ ਹੈ ਪਰ ਉਨ੍ਹਾਂ ਕਿਹਾ ਕਿ ਪੰਜ ਰੋਜ਼ਾ ਫਾਰਮੈਟ ਨੂੰ ਪ੍ਰਸ਼ੰਸਕਾਂ ਵਿਚਾਲੇ ਦਿਲਚਸਪੀ ਕਾਇਮ ਰੱਖਣ ਲਈ ਥੋੜ੍ਹਾ ਉਤਸ਼ਾਹਤ ਕਰਨ ਦੀ ਲੋੜ ਹੈ| ਰਿਚਰਡਸਨ ਦਾ ਇਹ ਬਿਆਨ ਆਈ.ਸੀ.ਸੀ. ਦੇ ਚੇਅਰਮੈਨ ਸ਼ਸ਼ਾਂਕ ਮਨੋਹਰ ਦੇ ਹਾਲੀਆ ਬਿਆਨ ਦੇ ਬਚਾਅ ਵਿੱਚ ਆਇਆ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਟੈਸਟ ਕ੍ਰਿਕਟਰ ਹੌਲੇ-ਹੌਲੇ ਖਤਮ ਹੋ ਰਿਹਾ ਹੈ| ਰਿਚਰਡਸਨ ਨੇ ਕਿਹਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ਟੈਸਟ ਕ੍ਰਿਕਟ ਨੂੰ ਹੋਰ ਉਤਸ਼ਾਹਤ ਕਰਨ ਦੀ ਲੋੜ ਹੈ| ਉਨ੍ਹਾਂ ਕਿਹਾ, ਹਾਂ ਸਮੇਂ-ਸਮੇਂ ਤੇ ਬੇਜੋੜ ਮੁਕਾਬਲੇ ਹੁੰਦੇ ਰਹਿੰਦੇ ਹਨ ਪਰ ਜੇਕਰ ਤੁਸੀਂ ਨੁਮਾਇੰਦਗੀ ਕਰਨ ਵਾਲੀਆਂ ਟੀਮਾਂ ਦਾ ਹਿੱਸਾ ਜਾਂ ਪ੍ਰਸ਼ੰਸਕ ਨਹੀਂ ਹੋ ਤਾਂ ਉਸ ਸੀਰੀਜ਼ ਨੂੰ ਲੈ ਕੇ ਅਸਲੀ ਦਿਲਚਸਪੀ (ਸੰਸਾਰਕ ਪੱਧਰ ਤੇ ਪ੍ਰਸ਼ੰਸਕਾਂ ਦੇ ਵਿਚਾਲੇ) ਨਹੀਂ ਹੁੰਦੀ| ਰਿਚਰਡਸਨ ਨੇ ਕਿਹਾ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਸ਼ੁਰੂ ਹੋਣ ਨਾਲ ਇਸ ਵਿੱਚ ਦਿਲਚਸਪੀ ਵਧੇਗੀ ਅਤੇ ਟੈਸਟ ਮੈਚਾਂ ਨੂੰ ਸੰਸਾਰਕ ਪੱਧਰ ਤੇ ਉਤਸ਼ਾਹਤ ਕਰਨ ਵਿੱਚ ਮਦਦ ਮਿਲੇਗੀ ਅਤੇ ਫਿਰ ਭਾਵੇਂ ਕੋਈ ਵੀ ਟੀਮ ਖੇਡ ਰਹੀ ਹੋਵੇ| ਉਹ ਇਹੋ ਕਹਿ ਰਹੇ ਸਨ ਕਿ ਟੈਸਟ ਕ੍ਰਿਕਟ ਨੂੰ ਇਸੇ ਤਰ੍ਹਾਂ ਵਾਧੂ ਉਤਸ਼ਾਹਤ ਕਰਨ ਦੀ ਲੋੜ ਹੈ, ਇਸ ਨੂੰ ਉਤਸ਼ਾਹਤ ਕਰਨ ਦੀ ਜ਼ਰੂਰਤ ਹੈ ਅਤੇ ਉਮੀਦ ਕਰਦੇ ਹਾਂ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਇਸ ਦਾ ਜਵਾਬ ਹੋਵੇਗੀ|


