- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਦਿੱਲੀ ਕੈਪੀਟਲਜ਼ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
ਨਵੀਂ ਦਿੱਲੀ – ਆਈਪੀਐਲ ਦੇ ਇੱਕ ਮੈਚ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੂੰ ਦਿੱਲੀ ਕੈਪੀਟਲਜ਼ ਦੀ ਟੀਮ ਨੇ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਦਿੱਲੀ ਦੀ ਜਿੱਤ ਦਾ ਸਿਹਰਾ ਸ਼੍ਅਸ ਅਈਅਰ (ਨਾਬਾਦ 58) ਅਤੇ ਸ਼ਿਖਰ ਧਵਨ (56) ਦੇ ਸਿਰ ਸਜਿਆ। ਦਿੱਲੀ ਦੀ ਟੀਮ ਨੇ 19.4 ਓਵਰਾਂ ’ਚ 5 ਵਿਕਟਾਂ ’ਤੇ 166 ਦੌੜਾਂ ਬਣਾ ਕੇ ਟੀਚਾ ਪੂਰਾ ਕਰ ਲਿਆ। ਇਸ ਤੋਂ ਪਹਿਲਾਂ ਕ੍ਰਿਸ ਗੇਲ ਦੇ ਹਮਲਾਵਰ ਨੀਮ ਸੈਂਕੜੇ ਦੇ ਬਾਵਜੂਦ ਕਿੰਗਜ਼ ਇਲੈਵਨ ਪੰਜਾਬ ਸੱਤ ਵਿਕਟਾਂ ’ਤੇ 163 ਦੌੜਾਂ ਹੀ ਬਣਾ ਸਕੀ। ਦਿੱਲੀ ਕੈਪੀਟਲਜ਼ ਦੇ ਸਪਿੰਨਰ ਸੰਦੀਪ ਲਾਮੀਛਾਨੇ ਨੇ ਤਿੰਨ ਵਿਕਟਾਂ ਝਟਕਾ ਕੇ ਪੰਜਾਬ ਦੀ ਟੀਮ ਨੂੰ ਦੌੜਾਂ ਦਾ ਅੰਬਾਰ ਲਾਉਣ ਤੋਂ ਰੋਕ ਦਿੱਤਾ। ਮੇਜ਼ਬਾਨ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਗੇਲ (69 ਦੌੜਾਂ) ਅਤੇ ਮਨਦੀਪ ਸਿੰਘ (30 ਦੌੜਾਂ) ਨੂੰ ਛੱਡ ਕੇ ਪੰਜਾਬ ਦਾ ਕੋਈ ਬੱਲੇਬਾਜ਼ ਟਿਕ ਨਹੀਂ ਸਕਿਆ। ਲਾਮੀਛਾਨੇ ਨੇ 13ਵੇਂ ਓਵਰ ਵਿੱਚ ਗੇਲ ਅਤੇ ਸੈਮ ਕਰਨ ਨੂੰ ਪੈਵਿਲੀਅਨ ਭੇਜ ਕੇ ਪੰਜਾਬ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ। ਪੰਜਾਬ ਨੇ ਆਪਣੀ ਪਹਿਲੀ ਵਿਕਟ 13 ਦੇ ਸਕੋਰ ’ਤੇ ਗੁਆਈ। ਪੰਤ ਨੇ ਰਾਹੁਲ ਨੂੰ ਸਟੰਪ ਕਰਕੇ ਮਹਿਮਾਨ ਟੀਮ ਨੂੰ ਪਹਿਲਾ ਝਟਕਾ ਦਿੱਤਾ। ਪੰਜਵੇਂ ਓਵਰ ਵਿੱਚ ਦਿੱਲੀ ਦੇ ਕਪਤਾਨ ਸ਼੍ਰੇਅਸ ਨੇ ਗੇਂਦਬਾਜ਼ ਕੈਗਿਸੋ ਰਬਾਡਾ ਨੂੰ ਗੇਂਦ ਸੌਂਪੀ। ਉਸ ਨੇ ਪਹਿਲੇ ਹੀ ਓਵਰ ਦੀ ਪੰਜਵੀਂ ਗੇਂਦ ’ਤੇ ਮਯੰਕ ਅਗਰਵਾਲ ਨੂੰ ਆਊਟ ਕੀਤਾ, ਜਿਸ ਦਾ ਕੈਚ ਰਦਰਫੋਰਡ ਨੇ ਲਿਆ। ਅਕਸਰ ਪਟੇਲ ਨੇ ਪੰਜਾਬ ਨੂੰ ਤੀਜਾ ਝਟਕਾ ਆਪਣੀ ਪਹਿਲੀ ਹੀ ਗੇਂਦ ’ਤੇ ਦਿੱਤਾ, ਜਦੋਂ ਡੇਵਿਡ ਮਿਲਰ ਨੇ ਸੱਤ ਦੇ ਨਿੱਜੀ ਸਕੋਰ ’ਤੇ ਪ੍ਰਿਥਵੀ ਸ਼ਾਅ ਨੂੰ ਕੈਚ ਦੇ ਦਿੱਤਾ। ਗੇਲ ਨੇ ਇੱਕ ਸਮੇਂ ਤੱਕ ਪਾਰੀ ਨੂੰ ਸੰਭਾਲੀ ਰੱਖਿਆ। ਉਸ ਨੇ ਆਈਪੀਐਲ ਵਿੱਚ ਆਪਣਾ 28ਵਾਂ ਨੀਮ ਸੈਂਕੜਾ ਸਿਰਫ਼ 25 ਗੇਂਦਾਂ ਵਿੱਚ ਪੂਰਾ ਕੀਤਾ। ਲਾਮੀਛਾਨੇ ਨੇ ਉਸ ਦੀ ਪਾਰੀ ਦਾ ਅੰਤ ਕਰਕੇ ਦਿੱਲੀ ਤੋਂ ਦਬਾਅ ਘਟਾਇਆ।


