- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੋਹਾ ਪੁਲਿਸ ਵੱਲੋਂ 168 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਇੱਕ ਕਾਬੂ
ਬੋਹਾ – ਮਾਨਸਾ ਜਿਲੇ ਦੇ ਮਾਨਯੋਗ ਐਸ.ਐਸ.ਪੀ. ਸ਼੍ਰੀ ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਨਸ਼ਿਆਂ ਨੂੰ ਸਮਾਜ ਵਿੱਚ ਖਤਮ ਕਰਨ ਸਬੰਧੀ ਬੋਹਾ ਪੁਲੀਸ ਨੇ ਇੱਕ ਹਰਿਆਣਾ ਸ਼ਰਾਬ ਦੀਆਂ 168 ਬੋਤਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਬੋਹਾ ਥਾਣਾ ਵਿਖੇ ਤਾਇਾਨਤ ਮੁੱਖ ਅਫਸਰ ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਹੋਲਦਾਰ ਸੁਖਦਰਸ਼ਨ ਕੁਮਾਰ ਪੁਲੀਸ ਪਾਰਟੀ ਸਮੇਤ ਦੌਰਾਨ ਗਸ਼ਤ ਜਦੋਂ ਪਿੰਡ ਅਚਾਨਕ ਅਤੇ ਬੋਹਾ ਦੇ ਵਿਚਕਾਰ ਪੈਂਦੇ ਰਸਤੇ ਕੋਲ ਪਹੁੰਚੇ ਤਾਂ ਉਹਨਾਂ ਨੂੰ ਇੱਕ ਕਾਰ ਨੰਬਰ ਡੀ.ਐਲ 6 ਸੀ.ਈ 8540 ਆਉਦੀ ਮਿਲੀ।ਹੋਲਦਾਰ ਸੁਖਦਰਸ਼ਨ ਕੁਮਾਰ ਨੇ ਸ਼ੱਕ ਦੇ ਅਧਾਰ ਤੇ ਕਾਰ ਰੁਕਵਾਈ ਤਾਂ ਉਸ ਵਿੱਚੋਂ ਸਵਾਰ ਵਿਅਕਤੀ ਕੋਲੋਂ 168 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਕਾਬੂ ਕਰ ਲਿਆ।ਨਜਾਇਜ਼ ਸ਼ਰਾਬ ਦੀ ਸਪਲਾਈ ਕਰਨ ਵਾਲੇ ਵਿਅਕਤੀ ਦੀ ਸ਼ਨਾਖਤ ਚਰਨਾ ਸਿੰਘ ਪੁੱਤਰ ਜੂਪਾ ਸਿੰਘ ਕੌਮ ਸੈਂਸੀ ਵਾਸੀ ਨਰਿੰਦਰ ਪੁਰਾ ਜਿਲਾ ਮਾਨਸਾ ਵਜੋਂ ਹੋਈ ਅਤੇ ਉਸ ਉਪਰ ਮੁਕੱਦਮਾਂ ਨੰਬਰ 111 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਮੌਕੇ ਏ.ਐਸ.ਆਈ ਬੋਘਾ ਸਿੰਘ, ਏ.ਐਸ.ਆਈ ਲੱਖਾ ਸਿੰਘ, ਮੁੱਖ ਮੁਨਸ਼ੀ ਹਰਵਿੰਦਰ ਸਿੰਘ,ਸ਼ਿਪਾਹੀ ਮਨਦੀਪ ਸਿੰਘ ,ਸ਼ਿਪਾਹੀ ਅਰਸ਼ਦੀਪ ਸ਼ਰਮਾਂ, ਸ਼ਿਪਾਹੀ ਜਗਸੀਰ ਸਿੰਘ ਅਤੇ ਸ਼ਿਪਾਹੀ ਪ੍ਰਗਟ ਸਿੰਘ ਆਦਿ ਹਾਜ਼ਰ ਸਨ।


