- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੋਹਾਲੀ ਦੇ ਬਲੌਂਗੀ ਪੁਲਿਸ ਸਟੇਸ਼ਨ ਵੱਲੋਂ ਵਾਹਨ ਚੋਰ ਗਿਰੋਹ ਦੇ ਪੰਜ ਮੈਂਬਰ ਕਾਬੂ
ਐਸ ਏ ਐਸ ਨਗਰ – ਮੋਹਾਲੀ ਦੇ ਬਲਂਗੀ ਪੁਲੀਸ ਸਟੇਸ਼ਨ ਵਲੋਂ ਵਾਹਨ ਚੋਰ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਚੋਰੀ ਕੀਤੇ ਗਏ ਕਈ ਸਕੂਟਰ ਅਤੇ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਅਜ ਬਲੌਂਗੀ ਥਾਣੇ ਵਿਚ ਇਕ ਪਤਰਕਾਰ ਸੰਮੇਲਨ ਦੌਰਾਨ ਪੁਲੀਸ ਸਬ ਡਵੀਜਨ ਖਰੜ ਦੇ ਡੀ ਐਸ ਪੀ ਸ੍ਰੀ ਦੀਪ ਕਮਲ ਨੇ ਦਸਿਆ ਕਿ ਇਸ ਸੰਬੰਧੀ ਪੁਲੀਸ ਨੂੰ ਮੁਖਬਰ ਵਲੋਂ ਸੂਚਨਾ ਦਿਤੀ ਗਈ ਸੀ ਕਿ ਸੋਹਾਣਾ ਵਿਖੇ ਕਚੀਆਂ ਝੁਗੀਆਂ ਵਿਚ ਰਹਿਣ ਵਾਲੇ ਗਜਰਾਜ ਸਿੰਘ, ਨਿਤੇਸ਼ ਕੁਮਾਰ, ਸਲਮਾਨ ਖਾਨ ਅਤੇ ਰਾਜੂ ਨਾਮ ਦੇ ਵਿਅਕਤੀ ਲੋਕਾਂ ਦੇ ਘਰਾਂ ਵਿਚ ਚੋਰੀਆਂ ਕਰਦੇ ਹਨ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਚੋਰੀ ਕਰਕੇ ਅਗੇ ਵੇਚ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਬਲਂਗੀ ਥਾਣੇ ਦੇ ਏ ਐਸ ਆਈ ਦਿਲਬਾਗ ਸਿੰਘ ਨੇ ਰਾਏਪੁਰ ਟੀ ਪੁਆਂਇੰਟ ਤੇ ਨਾਕੇਬੰਦੀ ਕਰਕੇ ਸਲਮਾਨ ਖਾਨ ਅਤੇ ਨਿਤੇਸ਼ ਕੁਮਾਰ ਨੂੰ ਕਾਬੂ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਮੋਟਰਸਾਈਕਲ ਨੰਬਰ ਸੀ ਐਚ 03 ਐਕਸ 3756 ਪਲਸਰ ਅਤੇ ਮੋਟਰਸਾਈਕਲ ਨੰਬਰ ਪੀ ਬੀ 65 ਏ ਐਲ 5680 ਸਜੂਕੀ ਬਰਾਮਦ ਕੀਤੇ ਸਨ? ਉਸ ਤੋਂ ਬਾਅਦ 20 ਅਪ੍ਰੈਲ ਨੂੰਪੁਲੀਸ ਵਲੋਂ ਗਜਰਾਜ ਸਿੰਘ ਅਤੇ ਰਾਜੂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਨਿਸ਼ਾਨਦੇਹੀ ਤੇ ਮੋਟਰਸਾਈਕਲ ਨੰਬਰ ਸੀ ਐਚ 01 ਏ ਵੀ 8401 ਅਤੇ ਐਕਟਿਵਾ ਨੰਬਰ ਪੀ ਬੀ 65 ਬੀ 6510 ਬਰਾਮਦ ਕੀਤੇ ਗਏ। ਉਹਨਾਂ ਦਸਿਆ ਕਿ ਗਜਰਾਜ ਦੇ ਖਿਲਾਫ ਥਾਣਾ ਸੋਹਾਣਾ ਵਿਚ ਲੜਾਈ ਅਤੇ ਚੋਰੀ ਦੇ ਮੁਕਦਮੇ ਦਰਜ ਹਨ ਅਤੇ ਰਾਜੂ ਖਿਲਾਫ ਪਹਿਲਾਂ ਵੀ ਇਕ ਮੁਕਦਮਾ ਪਾਣੀਪਤ ਹਰਿਆਣਾ ਵਿਚ ਰਜਿਸਟਰ ਹੈ, ਜਿਸ ਵਿਚ ਉਹ ਜਮਾਨਤ ਉਪਰ ਹੈ। ਉਹਨਾਂ ਦਸਿਆ ਕਿ ਪੁਲੀਸ ਵਲੋਂ 21 ਅਪ੍ਰੈਲ ਨੂੰ ਵਿਜੈ ਕੁਮਾਰ ਵਾਸੀ ਕੁਰਾਲੀ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਉਸਤੋਂ ਬਾਅਦ ਗਜਰਾਜ, ਰਾਜੂ ਅਤੇ ਵਿਜੈ ਕੁਮਾਰ ਦੀ ਨਿਸ਼ਾਨਦੇਹੀ ਤੇ ਮੋਟਰਸਾਈਕਲ ਨੰਬਰ ਐਚ ਪੀ 12 ਈ 5830 ਪਲਸਰ ਅਤੇ ਮਾਰੂਤੀ ਕਾਰ ਨੰਬਰ ਐਚ ਆਰ 01 ਐਮ 0061 ਰੰਗ ਚਿਟਾ ਅਤੇ ਮੋਟਰਸਾਈਕਲ ਨੰਬਰ ਪੀ ਬੀ 08 ਏ ਐਨ 5429 ਅਤੇ ਬਿਨਾਂ ਨੰਬਰ ਪਲੇਟ ਵਾਲਾ ਐਕਟਿਵਾ ਬਰਾਮਦ ਕੀਤੇ ਗਏ ਹਨ। ਡੀ ਐਸ ਪੀ ਨੇ ਦਸਿਆ ਕਿ ਅਜ (22 ਅਪ੍ਰੈਲ ਨੂੰ) ਮੁਲਜਮ ਵਿਜੈ ਦੀ ਨਿਸ਼ਾਨਦੇਹੀ ਤੇ ਪੁਲੀਸ ਵਲੋਂ ਇਕ ਹੋਰ ਮੋਟਰਸਾਈਕਲ ਨੰਬਰ ਐੇਚ ਆਰ 01ਬੀ 8850 ਬਰਾਮਦ ਕੀਤਾ ਗਿਆ ਹੈ? ਉਹਨਾਂ ਦਸਿਆ ਕਿ ਇਹਨਾਂ ਸਾਰੇ ਵਿਅਕਤੀਆਂ ਨੂੰ ਅਜ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਥੇ ਮਾਣਯੋਗ ਜਜ ਵਲੋਂ ਸਲਮਾਨ ਖਾਨ ਅਤੇ ਗਜਰਾਜ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ ਜਦੋਂਕਿ ਬਾਕੀ ਦੇ ਤਿੰਨ ਮੁਲਜਮਾਂ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਦਿਤਾ ਗਿਆ ਹੈ? ਉਹਨਾਂ ਦਸਿਆ ਕਿ ਇਹਨਾਂ ਵਿਅਕਤੀਆਂ ਤੋਂ ਪੁਛਗਿਤ ਕੀਤੀ ਜਾ ਰਹੀ ਹੈ ਅਤੇ ਪੁਲੀਸ ਨੂੰ ਉਕਤ ਵਿਅਕਤੀਆਂ ਤੋਂ ਮਿਲਣ ਵਾਲੀ ਜਾਣਕਾਰੀ ਦੇ ਆਧਾਰ ਤੇ ਹੋਰ ਬਰਾਮਦਗੀਆਂ ਹੋਣ ਦੀ ਆਸ ਹੈ।


