ਤੇਂਦੁਲਕਰ ਦੇ ਨਾਂ ਤੇ ਹੋਵੇਗਾ MIG ਕਲੱਬ ਦਾ ਪਵੇਲੀਅਨ

ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਂ ‘ਤੇ ਦੋ ਮਈ ਨੂੰ ਇੱਥੇ ਬਾਂਦਰਾ ਸਥਿਤ ਐੱਮ.ਆਈ.ਜੀ. ਕਲੱਬ ਦੇ ਪਵੇਲੀਅਨ ਦਾ ਨਾਂ ਰਖਿਆ ਜਾਵੇਗਾ। ਆਪਣੇ ਦੋ ਦਹਾਕੇ ਲੰਬੇ ਕੌਮਾਂਤਰੀ ਕਰੀਅਰ ਦੇ ਦੌਰਾਨ ਤੇਂਦਲੁਕਰ ਅਕਸਰ ਇਸ ਕਲੱਬ ‘ਚ ਅਭਿਆਸ ਕਰਦੇ ਸਨ। ਕਲੱਬ ਦੇ ਕ੍ਰਿਕਟ ਸਕੱਤਰ ਅਮਿਤ ਦਾਨੀ ਨੇ ਪੱਤਰਕਾਰਾਂ ਨੂੰ ਕਿਹਾ, ”ਤੇਂਦੁਲਕਰ ਦੇ ਨਾਂ ‘ਤੇ ਬਣੇ ਪਵੇਲੀਅਨ ਦਾ ਉਦਘਾਟਨ ਦੋ ਮਈ ਨੂੰ ਕੀਤਾ ਜਾਵੇਗਾ।” ਉਨ੍ਹਾਂ ਦੱਸਿਆ ਕਿ ਤੇਂਦੁਲਕਰ ਦੇ ਪੁੱਤਰ ਅਤੇ ਉਭਰਦੇ ਕ੍ਰਿਕਟਰ ਅਰਜੁਨ ਤੇਂਦੁਲਕਰ ਵੀ ਇਸੇ ਕਲੱਬ ਵੱਲੋਂ ਖੇਡਦੇ ਹਨ। ਇੱਥੇ ਐੱਮ.ਸੀ.ਏ. ਦੇ ਵਾਨਖੇੜੇ ਸਟੇਡੀਅਮ ‘ਚ ਇਕ ਸਟੈਂਡ ਦਾ ਨਾਂ ਪਹਿਲਾਂ ਤੋਂ ਹੀ ਤੇਂਦੁਲਕਰ ਦੇ ਨਾਂ ‘ਤੇ ਹੈ। ਉਨ੍ਹਾਂ ਨੇ ਨਵੰਬਰ 2013 ‘ਚ ਵੈਸਟਇੰਡੀਜ਼ ਦੇ ਖਿਲਾਫ ਆਪਣਾ ਆਖ਼ਰੀ ਅਤੇ 200ਵਾਂ ਟੈਸਟ ਮੈਚ ਇਸੇ ਸਟੇਡੀਅਮ ‘ਚ ਖੇਡਿਆ ਸੀ। ਇਸ ਵਿਚਾਲੇ ਇਹ ਪਤਾ ਲੱਗਾ ਹੈ ਕਿ ਤੇਂਦੁਲਕਰ ਮਿਡਿਲਸੇਕਸ ਗਲੋਬਲ ਅਕੈਡਮੀ ਦਾ ਸਮਰ ਕ੍ਰਿਕਟ ਕੋਚਿੰਗ ਕੈਂਪ 2019 ਦੋ ਤੋਂ ਪੰਜ ਮਈ ਤਕ ਐੱਮ.ਆਈ.ਜੀ. ਕ੍ਰਿਕਟ ਕਲੱਬ ‘ਚ ਆਯੋਜਿਤ ਕੀਤਾ ਜਾਵੇਗਾ।

VIA PUNJAB