- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬੌਲੀਵੁੱਡ ਸਿਤਾਰਿਆਂ ਨੇ ਖੁੱਲ੍ਹ ਕੇ ਕੀਤਾ ਮਤਦਾਨ
ਮੁੰਬਈ – ਮਹਾਰਾਸ਼ਟਰ ਵਿੱਚ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੌਰਾਨ ਅੱਜ ਮੁੰਬਈ ਵਿਚ ਹੋਏ ਮਤਦਾਨ ਮੌਕੇ ਬੌਲੀਵੁੱਡ ਅਦਾਕਾਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।ਬੌਲੀਵੁਡ ਅਦਾਕਾਰ ਆਮਿਰ ਖ਼ਾਨ ਤੇ ਉਸ ਦੀ ਪਤਨੀ ਤੇ ਫਿਲਮਸਾਜ਼ ਕਿਰਨ ਰਾਓ ਸੋਮਵਾਰ ਨੂੰ ਲੋਕ ਸਭਾ ਦੇ ਚੌਥੇ ਗੇੜ ਤਹਿਤ ਮੁੰਬਈ ਦੇ ਇਕ ਮਤਦਾਨ ਕੇਂਦਰ ’ਤੇ ਵੋਟ ਪਾਉਣ ਮਗਰੋਂ ਬਾਹਰ ਆਉਂਦੇ ਹੋਏ। -ਫੋਟੋ: ਪੀਟੀਆਈਫਿਲਮੀ ਅਦਾਕਾਰ ਆਮਿਰ ਖਾਨ, ਪ੍ਰਿਯੰਕਾ ਚੋਪੜਾ ਅਤੇ ਰੇਖਾ ਨੇ ਸਵੇਰ ਵੇਲੇ ਆਪਣੀ ਵੋਟ ਪਾਈ। ਗਾਇਕਾ ਆਸ਼ਾ ਭੋਸਲੇ, ਅਦਾਕਾਰ ਮਾਧੁਰੀ ਦੀਕਸ਼ਿਤ, ਕਰੀਨਾ ਕਪੂਰ ਖਾਨ, ਰਿਤਿਕ ਰੌਸ਼ਨ, ਵਿਦਿਆ ਬਾਲਨ, ਇਮਰਾਨ ਹਾਸ਼ਮੀ, ਕੰਗਨਾ ਰਣੌਤ, ਵਰੁਣ ਧਵਨ, ਸੰਜੇ ਦੱਤ ਤੇ ਪਤਨੀ ਮਾਨਿਅਤਾ ਦੱਤ, ਲੇਖਕ ਤੇ ਗੀਤਾਕਾਰ ਜਾਵੇਦ ਅਖਤਰ, ਗੁਲਜ਼ਾਰ, ਫਿਲਮਸਾਜ਼ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਅਤੇ ਪ੍ਰੇਮ ਚੋਪੜਾ ਨੇ ਵੋਟ ਪਾਈ। ਅਦਾਕਾਰ ਅਤੇ ਭਾਜਪਾ ਦੇ ਸੰਸਦ ਮੈਂਬਰ ਪਾਰੇਸ਼ ਰਾਵਲ ਨੇ ਵਿਲੇ-ਪਾਰਲੇ ਵਿਚ ਵੋਟ ਪਾਈ।ਨੌਜਵਾਨ ਸਿਤਾਰਿਆਂ ਵਿਚੋਂ ਟਾਈਗਰ ਸ਼ਰਾਫ਼ ਅਤੇ ਤਾਰਾ ਸੁਤਾਰੀਆ ਨੇ ਆਪਣੀ ਫਿਲਮ ਦੇ ਪ੍ਰਚਾਰ ਲਈ ਅਹਿਮਦਾਬਾਦ ਦੀ ਉਡਾਣ ਲੈਣ ਤੋਂ ਪਹਿਲਾਂ ਵੋਟ ਪਾਈ।


