ਨਾੜ ਨੂੰ ਲੱਗੀ ਅੱਗ ‘ਰਾਮਪੁਰਾ ਸੋਲਵੈਕਸ ਪਲਾਂਟ’ ਤੱਕ ਪੁੱਜੀ-ਵੱਡਾ ਹਾਦਸਾ ਟਲਿਆ

ਫੂਲ ਟਾਊਨ – ਬੀਤੀ ਦਿਨ ਹਵਾ ਦੇ ਤੇਜ਼ ਵਹਾਅ ਅਤੇ ਤਾਰਾਂ ਦੀ ਸਪਾਰਕਿੰਗ ਕਾਰਨ ਨਾੜ ਨੂੰ ਲਗੀ ਅਗ ਰਾਮਪੁਰਾ ਤੋਂ ਫੂਲ ਰੋਡ ਤੇ ਸਥਿਤ ‘ਰਾਮਪੁਰਾ ਸੋਲਵੈਕਸ ਪਲਾਂਟ’ ਅਤੇ ‘ਦੀਪ ਰਾਈਸ ਮਿਲ’ ਦੇ ਨਜਦੀਕ ਪਹੁੰਚ ਗਈ ਅਤੇ ਮੌਕੇ ਤੇ ਇਕਤਰ ਹੋਏ ਵਿਅਕਤੀਆਂ ਅਤੇ ਮਜ਼ਦੂਰਾਂ ਨੇ ਭਾਰੀ ਮਸ਼ਕਤ ਤੋਂ ਬਾਅਦ ਅਗ ਤੇ ਕਾਬੂ ਪਾਇਆ ਗਿਆ ਅਤੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਮਿੱਲ ਦੇ ਮੈਨੇਜਰ ਰਾਜੇਸ਼ ਕੁਮਾਰ ਨੇ ਦਸਿਆ ਕਿ ਬਿਜਲੀ ਦੀ ਸਪਾਰਕਿੰਗ ਕਾਰਨ ਦੂਰ ਖੇਤਾਂ ਦੇ ਵਿਚ ਅਗ ਲਗ ਗਈ ਅਤੇ ਹਵਾ ਦਾ ਤੇਜ਼ ਵਹਾਅ ਸੈਲਰ ਅਤੇ ਪਲਾਂਟ ਵਾਲੀ ਸਾਈਡ ਹੋਣ ਕਾਰਨ ਅਗ ਸੈਲਰ ਦੇ ਨਜਦੀਕ ਆ ਗਈ ਅਤੇ ਸੈਲਰ ਦੇ ਨਜਦੀਕ ਲਗੇ ਸਫੈਦੇਆ ਦੇ ਥਲੇ ਪਏ ਸੁਕੇ ਪਤਿਆਂ ਕਾਰਨ ਹੋਰ ਭੜਕ ਗਈ ਅਤੇ ਜੇਕਰ ਥੋੜ੍ਹਾ ਹੋਰ ਅੰਦਰ ਪਹੁੰਚ ਜਾਂਦੀ ਤਾਂ ਸੋਲਵੈਕਸ ਚ ਕਰੋੜਾਂ ਦਾ ਨੁਕਸਾਨ ਹੋ ਜਾਣਾ ਤੈਅ ਸੀ ਕਿਉਂਕਿ ਗਡਾਊਨ ਅੰਦਰ ਟਰੈਕਟਰ ਟਰਾਲੀਆ ਤੋ ਬਿਨਾਂ ਲਖਾਂ ਦਾ ਮਾਲ ਅਤੇ ਕਰੋੜਾਂ ਦੀ ਮਸ਼ੀਨਰੀ ਮੌਜੂਦ ਸੀ ਅਤੇ ਇਸ ਵਿਚ ਕਈ ਤਰ੍ਹਾਂ ਦੇ ਕੈਮੀਕਲ ਵੀ ਹੁੰਦੇ ਹਨ ਉਨ੍ਹਾਂ ਕਿਹਾ ਕਿ ਅਸੀਂ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਵੀ ਕਈ ਵਾਰ ਫ਼ੋਨ ਕੀਤੇ ਪ੍ਰੰਤੂ ਉਨ੍ਹਾਂ ਨੇ ਕਿਹਾ ਕਿ ਗਡੀ ਖ਼ਰਾਬ ਹੋਈ ਖੜ੍ਹੀ ਹੈ ਅਤੇ ਮੁਰੰਮਤ ਚਲ ਰਹੀ ਹੈ ਜਦੋਂ ਵੀ ਠੀਕ ਹੋਈ ਪਹਿਲਾਂ ਇਥੇ ਈ ਆਵਾਂਗੇ ਕਹਿ ਕੇ ਫੋਨ ਕਟ ਦਿਤਾ । ਇਸ ਤੋਂ ਬਿਨਾਂ ਫੂਲ ਤੋਂ ਮਲੂਆਣਾ ਰਸਤੇ ਤੇ ਤਾਰਾਂ ਦੀ ਸਪਾਰਕਿੰਗ ਹੋਣ ਕਾਰਨ ਦਸ- ਬਾਰਾਂ ਏਕੜ ਦੇ ਕਰੀਬ ਕਣਕ ਦਾ ਨਾੜ ਮਚ ਗਿਆ ਮੋਕੇ ਤੇ ਮੌਜੂਦ ਗੁਰਮੀਤ ਸਿੰਘ ਬੁਟਰ ਨੇ ਦਸਿਆ ਕਿ ਹਵਾ ਦਾ ਤੇਜ਼ ਵਹਾਅ ਹੋਣ ਦੇ ਕਾਰਨ ਵੇਖਦੇ ਹੀ ਵੇਖਦੇ ਅਗ ਪਿੰਡ ਦੇ ਨਜ਼ਦੀਕ ਪਹੁੰਚ ਗਈ ਅਤੇ ਟਾਂਗਰ ਦੇ ਨਾਲ ਨਾਲ ਸੈਂਕੜੇ ਪੌਦੇ ਸੜ ਕੇ ਸੁਆਹ ਹੋ ਗਏ।

VIA PUNJAB