ਚੀਨ ਨੇ ਅਮਰੀਕੀ ਜੰਗੀ ਜਹਾਜ਼ ਦੇ ਲੰਘਣ ਦਾ ਕੀਤਾ ਵਿਰੋਧ

ਚੀਨ ਨੇ ਦੱਖਣੀ ਚੀਨ ਸਾਗਰ ਦੇ ਤਾਈਵਾਨ ਜਲਡਮਰੂਮੱਧ ਵਿਚ ਅਮਰੀਕੀ ਜੰਗੀ ਜਹਾਜ਼ ਦੇ ਲੰਘਣ ਦਾ ਵਿਰੋਧ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੁ ਕਾਂਗ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਚੀਨ ਨੂੰ ਰਣਨੀਤਕ ਰੂਪ ਨਾਲ ਮਹੱਤਵਪੂਰਣ ਤਾਈਵਾਨ ਸਟ੍ਰੇਟ ਤੋਂ ਅਮਰੀਕੀ ਜੰਗੀ ਜਹਾਜ਼ਾਂ ਦੇ ਲੰਘਣ ਦੇ ਬਾਰੇ ਵਿਚ ਪੂਰੀ ਜਾਣਕਾਰੀ ਹੈ। ਇਸ ਸਬੰਧ ਵਿਚ ਅਮਰੀਕਾ ਨੂੰ ਇਕ ਸਖਤ ਵਿਰੋਧ ਪੱਤਰ ਵੀ ਸੌਂਪਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚੀਨ-ਅਮਰੀਕਾ ਸੰਬੰਧਾਂ ਵਿਚ ਤਾਈਵਾਨ ਸਭ ਤੋਂ ਸੰਵੇਦਨਸ਼ੀਲ ਮੁੱਦਾ ਹੈ ਅਤੇ ਅਮਰੀਕਾ ਨੂੰ ਅਜਿਹੇ ਫੈਸਲੇ ਲੈਣ ਤੋਂ ਬਚਣਾ ਚਾਹੀਦਾ ਹੈ, ਜਿਸ ਤੋਂ ਉਹ ਕਮਜ਼ੋਰ ਹੋਵੇ। ਜ਼ਿਕਰਯੋਗ ਹੈ ਕਿ ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਅਤੇ ਉਹ ਤਾਈਵਾਨ ਸਟ੍ਰੇਟ ਵਿਚ ਜਹਾਜ਼ਾਂ ਦੀ ਆਵਾਜਾਈ ਦਾ ਲੰਬੇ ਸਮੇਂ ਤੋਂ ਵਿਰੋਧ ਕਰਦਾ ਰਿਹਾ ਹੈ।

VIA PUNJAB