ਵਪਾਰ ਵਿਚ ਨਿਵੇਸ਼ ਵਧਾਉਣ ਲਈ ਸਰਕਾਰ ਨੀਤੀਆਂ ਵਿੱਚ ਦੇਵੇਗੀ ਢਿੱਲ : ਇਮਰਾਨ ਖਾਨ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਦੇਸ਼ ਵਿੱਚ ਆਰਥਿਕ ਸਥਿਰਤਾ ਹਾਸਲ ਕਰਨ ਲਈ ਸਰਕਾਰ ਵਪਾਰ ਲਈ ਉਚਿਤ ਵਾਤਾਵਰਣ ਅਤੇ ਨਿਵੇਸ਼ ਵਧਾਉਣ ਲਈ ਨੀਤੀਆਂ ਵਿੱਚ ਢਿੱਲ ਦੇਵੇਗੀ| ਸਥਾਨਕ ਮੀਡੀਆ ਨੇ ਅੱਜ ਇਹ ਰਿਪੋਰਟ ਦਿੱਤੀ| ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਕਰਾਚੀ ਵਿੱਚ ਫੈਡਰੇਸ਼ਨ ਆਫ ਪਾਕਿਸਤਾਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਐਂਡ ਟਰੇਡ ਦੇ ਪ੍ਰਤੀਨਿਧੀਆਂ ਦੇ ਨਾਲ ਬੈਠਕ ਦੌਰਾਨ ਕੀਤੀ| ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਦੇ ਪ੍ਰਤੀ ਇਹ ਨਜ਼ਰੀਆ ਬਣੇ ਕਿ ਉਹ ਨਿਵੇਸ਼ ਅਤੇ ਵਪਾਰ ਨੂੰ ਲੈ ਕੇ ਉਦਾਰ ਹਨ ਜਿਸ ਦੇ ਲਈ ਵਪਾਰ ਦੀਆਂ ਸਹੂਲਤਾਂ ਵਿੱਚ ਜ਼ਿਆਦਾ ਸਹੂਲਤ ਦਿੱਤੀ ਜਾਵੇਗੀ| ਸ਼੍ਰੀ ਖਾਨ ਨੇ ਕਾਰੋਬਾਰੀ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਉਹ ਆਰਥਿਕ ਸਥਿਰਤਾ ਅਤੇ ਵਿਕਾਸ ਵਿੱਚ ਹਿੱਸੇਦਾਰ ਬਣਨ ਤਾਂ ਜੋ ਉਨ੍ਹਾਂ ਦੀ ਸਰਕਾਰ ਦੇਸ਼ ਵਿੱਚੋਂ ਗਰੀਬੀ ਹਟਾਉਣ ਦੇ ਸਪਨੇ ਨੂੰ ਪੂਰਾ ਕਰ ਸਕੇ| ਖਾਨ ਨੇ ਕਾਰੋਬਾਰੀ ਭਾਈਚਾਰੇ ਤੋਂ ਉਨ੍ਹਾਂ ਦੀ ਸਰਕਾਰ ਵਲੋਂ ਹੁਣੇ ਜਿਹੇ ਘੋਸ਼ਿਤ ਆਮ ਮੁਆਫੀ ਯੋਜਨਾਵਾਂ ਦਾ ਲਾਭ ਲੈਣ ਲਈ ਸੱਦਾ ਦਿੱਤਾ| ਉਨ੍ਹਾਂ ਨੇ ਟੈਕਸ ਪ੍ਰਣਾਲੀ ਵਿੱਚ ਟੈਕਸ ਦੇ ਸੁਧਾਰ ਦਾ ਵਾਅਦਾ ਵੀ ਕੀਤਾ ਤਾਂ ਜੋ ਕਾਰੋਬਾਰੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ| ਕਾਰੋਬਾਰੀ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਸਰਕਾਰ ਦੀ ਆਰਥਿਕ ਨੀਤੀਆਂ ਵਿਚ ਵਿਸ਼ਵਾਸ ਪ੍ਰਗਟ ਕੀਤਾ ਅਤੇ ਆਰਥਿਕ ਵਿਕਾਸ ਦੇ ਟੀਚੇ ਨੂੰ ਹਾਸਲ ਕਰਨ ਲਈ ਪ੍ਰਸਤਾਵ ਪੇਸ਼ ਕੀਤੇ|

VIA PUNJAB