- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ-ਮੁੱਠਭੇੜ ਮਗਰੋਂ ਗੈਂਗਸਟਰ ਸ਼ੁਭਮ ਅਤੇ ਮਨਪ੍ਰੀਤ ਨੂੰ ਕੀਤਾ ਕਾਬੂ
ਦੋਸ਼ੀਆਂ ਕੋਲੋਂ ਹਥਿਆਰ ਤੇ ਭਾਰੀ ਮਾਤਰਾ ਵਿੱਚ ਗੋਲੀ-ਸਿੱਕਾ ਬਰਾਮਦ
ਬਟਾਲਾ – ਬਟਾਲਾ ਪੁਲਿਸ ਵੱਲੋਂ ਬਦਮਾਸਾਂ ਨਾਲ ਮੁੱਠ-ਭੇੜ ਮਗਰੋਂ ਮਸਹੂਰ ਗੈਂਗਸਟਰ ਸੁਭਮ ਅਤੇ ਉਸ ਦੇ ਸਾਥੀ ਮਨਪ੍ਰੀਤ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਬਟਾਲਾ ਪੁਲਿਸ ਨੇ ਜਿਥੇ ਇਨ੍ਹਾਂ ਦੋ ਖਤਰਨਾਕ ਗੈਂਗਸਟਰ ਨੂੰ ਕਾਬੂ ਕੀਤਾ ਹੈ ਓਥੇ ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ-ਸਿੱਕਾ ਵੀ ਬਰਾਮਦ ਕੀਤਾ ਹੈ। ਆਈ.ਜੀ. ਬਾਰਡਰ ਰੇਂਜ ਸ੍ਰੀ ਐੱਸ.ਪੀ.ਐੱਸ. ਪਰਮਾਰ ਅਤੇ ਐੱਸ.ਐੱਸ.ਪੀ. ਬਟਾਲਾ ਸ. ਉਪਿੰਦਰਜੀਤ ਸਿੰਘ ਘੁੰਮਣ ਵਲੋਂ ਅੱਜ ਬਟਾਲਾ ਵਿੱਚ ਕੀਤੀ ਗਈ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਜਿਲਾ ਬਟਾਲਾ ਨੇ ਪੁਖਤਾ ਗੁਪਤ ਸੂਚਨਾ ਮਿਲਣ ‘ਤੇ ਟੀ-ਪੁਆਇੰਟ ਘਾੜਕੀਆਂ ਮੋੜ ਪਰ ਨਾਕਾਬੰਦੀ ਕੀਤੀ ਗਈ, ਤਾਂ ਚੈਕਿੰਗ ਦੌਰਾਨ ਇੱਕ ਕਾਰ ਸਫੈਦ ਆਈ-20 ਨੂੰ ਨਾਕੇ ‘ਤੇ ਰੋਕਣ ਦਾ ਇਸ਼ਾਰਾ ਕੀਤਾ ਗਿਆ। ਬਜਾਏ ਇਸਦੇ ਕਿ ਉਹ ਗੱਡੀ ਰੁਕਦੀ ਉਸ ਗੱਡੀ ਵਿੱਚ ਸਵਾਰ ਮਨਪ੍ਰੀਤ ਸਿੰਘ ਉਰਫ ਮਾਨਾ ਪੁੱਤਰ ਗੁਰਮੇਜ ਸਿੰਘ ਵਾਸੀ ਵਲੀਪੁਰ, ਥਾਣਾ ਸਦਰ ਤਰਨ ਤਾਰਨ, ਸੁਭਮ ਸਿੰਘ ਪੁੱਤਰ ਲੇਟ ਬਲਜਿੰਦਰ ਸਿੰਘ ਵਾਸੀ ਫਰੈਂਡਜ ਕਲੋਨੀ, ਅੰਮ੍ਰਿਤਸਰ ਨੇ ਨਾਕੇ ‘ਤੇ ਤਾਇਨਾਤ ਪੁਲਿਸ ਪਾਰਟੀ ਉਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਆਈ.ਜੀ. ਪਰਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰ ਕਰਨ ‘ਤੇ ਉਕਤ ਦੋਸ਼ੀ ਪੱਬਾਰਾਲੀ ਵਾਲੇ ਪਾਸੇ ਨੂੰ ਫਰਾਰ ਹੋ ਗਏ ਤਾਂ ਸ਼੍ਰੀ ਬਲਵੀਰ ਸਿੰਘ, ਉਪ ਕਪਤਾਨ ਪੁਲਿਸ, ਫ:ਗ:ਚੂੜੀਆਂ ਵੱਲੋਂ ਸਮੇਤ ਪੁਲਿਸ ਪਾਰਟੀ ਉਨ੍ਹਾਂ ਦਾ ਕ੍ਰੀਬ 10 ਕਿੱਲੋਮੀਟਰ ਤੱਕ ਪਿੱਛਾ ਕੀਤਾ ਗਿਆ। ਉਕਤ ਦੋਸੀਆਂ ਵੱਲੋਂ ਪੱਬਾਰਾਲੀ ਨੇੜੇ ਆਪਣੀ ਗੱਡੀ ਛੱਡ ਕੇ ਉਥੋਂ ਇਕ ਮੋਟਰਸਾਈਕਲ ਖੋਹ ਲਿਆ ਤੇ ਉਸ ਉਪਰ ਫਰਾਰ ਹੋ ਗਏ। ਪਰ ਉਪ ਕਪਤਾਨ ਪੁਲਿਸ, ਫ:ਗ:ਚੂੜੀਆਂ ਵੱਲੋ ਉਨ੍ਹਾਂ ਦਾ ਪਿਛਾ ਕਰਕੇ ਰੋਕਣ ‘ਤੇ ਦੋਨਾਂ ਧਿਰਾ ਵਿਚਾਲੇ ਫਾਇਰਿੰਗ ਹੋਣ ਤੋਂ ਬਾਅਦ, ਪੁਲਿਸ ਪਾਰਟੀ ਵੱਲੋਂ ਉਕਤ ਦੋਸੀਆਂ ਨੂੰ ਕਾਬੂ ਕਰ ਲਿਆ ਗਿਆ। ਆਈ.ਜੀ. ਬਾਰਡਰ ਰੇਂਜ ਨੇ ਦੱਸਿਆ ਕਿ ਫੜੇ ਗਏ ਗੈਂਗਸਟਰ ਕੋਲੋਂ 01 ਬ੍ਰੇਟਾ ਪਿਸਤੌਲ, 03 ਪਿਸਤੋਲ 32 ਬੋਰ, 01 ਮੈਗਨਮ ਪਾਇਥਨ ਰਿਵਾਲਵਰ 357, 01 ਪੰਪ ਐਕਸਨ ਰਾਈਫਲ 12 ਬੋਰ ਅਤੇ ਭਾਰੀ ਮਾਤਰਾ ਵਿੱਚ ਗੋਲੀ/ਸਿੱਕਾ ਬ੍ਰਾਂਮਦ ਹੋਇਆ ਹੈ। ਇਸਤੋਂ ਇਲਾਵਾ ਦੋਸ਼ੀਆਂ ਕੋਲੋਂ ਇੱਕ ਬੁਲੇਟ ਪਰੂਫ ਜੈਕਟ ਵੀ ਬਰਾਮਦ ਹੋਈ ਹੈ। ਦੋਸ਼ੀਆਂ ਕੋਲੋਂ 25 ਰੁਪਏ ਨਕਦ ਵੀ ਬਰਾਮਦ ਹੋਏ ਹਨ।


