ਵਿਸ਼ਵ ਕੱਪ ਦਾ ਹੋਇਆ ਸ਼ਾਨਦਾਰ ਉਦਘਾਟਨ

ਇੰਗਲੈਂਡ ‘ਚ ਕ੍ਰਿਕਟ ਦੇ 12ਵੇਂ ਵਿਸ਼ਵ ਕੱਪ ਦੀ ਸ਼ੁਰੂਆਤ ਹੋਈ। ਇਸ ਦੌਰਾਨ ਰੰਗਾਰੰਗ ਪ੍ਰੋਗਰਾਮ ਹੋਇਆ। ਇਸ ਤੋਂ ਪਹਿਲਾਂ ਸਾਰੀਆਂ ਟੀਮਾਂ ਦੇ ਕਪਤਾਨਾਂ ਨੇ ਇੰਗਲੈਂਡ ਦੀ ਮਹਾਰਾਣੀ ਐਲਿਜਬੇਥ ਨਾਲ ਮਿਲੇ। ਸਾਰੀਆਂ ਟੀਮਾਂ ਦੇ ਕਪਤਾਨਾਂ ਨੂੰ ਸਟੇਜ ‘ਤੇ ਬੁਲਾਇਆ ਗਿਆ। ਇਕੱਠੇ ਸਟੇਜ ‘ਤੇ ਖੜ੍ਹੇ ਹੋ ਕੇ ਸਾਰੀਆਂ ਟੀਮਾਂ ਦੇ ਕਪਤਾਨਾਂ ਨੇ ਆਪਣੀ ਖੁਸ਼ੀਆਂ ਨੂੰ ਸਾਰਿਆਂ ਦੇ ਨਾਲ ਸਾਂਝਾ ਕੀਤਾ। ਇਸ ਦੌਰਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਹੈ। ਇੱਥੇ ਸਭ ਤੋਂ ਜ਼ਿਆਦਾ ਭਾਰਤੀ ਕ੍ਰਿਕਟ ਫੈਨਸ ਹਨ। ਇੰਗਲੈਂਡ ‘ਚ ਬਹੁਤ ਵਧੀਆ ਗਰਾਊਂਡ ਹੈ। ਸਾਨੂੰ ਉਮੀਦ ਹੈ ਕਿ ਇਸ ਵਿਸ਼ਵ ਕੱਪ ‘ਚ ਆਪਣੇ ਦਰਸ਼ਕਾਂ ਦਾ ਪਿਆਰ ਮਿਲੇਗਾ। ਇਸ ਸਮਾਰੋਹ ‘ਚ ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਰ ਵਿਵਿਅਨ ਰਿਚਰਡਸ ਵੀ ਸ਼ਾਮਲ ਹੋਏ।ਇਸ ਬਾਰ ਵਿਸ਼ਵ ਕੱਪ ਟੂਰਨਾਮੈਂਟ ਦਾ ਉਦਘਾਟਨ ਸਮਾਰੋਹ ਕਿਸੇ ਸਟੇਡੀਅਮ ‘ਚ ਨਹੀਂ ਕੀਤਾ ਗਿਆ। ਵਿਸ਼ਵ ਕੱਪ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਇਸ ਟੂਰਨਾਮੈਂਟ ਦਾ ਉਦਘਾਟਨ ਸਮਾਰੋਹ ਕਿਸੇ ਸਟੇਡੀਅਮ ‘ਚ ਨਹੀਂ ਕੀਤਾ ਗਿਆ ਸੀ। ਇਸ ਬਾਰ ਇਹ ਰੰਗਾਰੰਗ ਪ੍ਰੋਗਰਾਮ ਲੰਡਨ ਦੇ ਮਾਲ ‘ਚ ਆਯੋਜਿਤ ਕੀਤਾ ਗਿਆ ਜੋ ਠੀਕ ਬਕਿੰਘਮ ਪੈਲੇਸ ਦੇ ਨੇੜੇ ਹੈ। ਇਸ ਪ੍ਰੋਗਰਾਮ ‘ਚ ਇੰਗਲੈਂਡ ਦੇ ਰਾਜ ਪਰਿਵਾਰ ਦੇ ਮੈਂਬਰ ਤੇ ਮਹਾਰਾਣੀ ਵੀ ਸ਼ਾਮਲ ਹੋਈ।

VIA PUNJAB