ਹਰਿਆਣਾ ਦੇ ਰਾਜਪਾਲ ਨੇ ਹਰਿਆਣਾ ਤੋਂ ਤਿੰਨ ਸਾਂਸਦ ਨੂੰ ਮੰਤਰੀ ਬਣਾਉਣ ‘ਤੇ ਖੁਸ਼ੀ ਜਾਹਿਰ ਕੀਤੀ

ਚੰਡੀਗੜ – ਹਰਿਆਣਾ ਦੇ ਰਾਜਪਾਲ ਸਤਯਦੇਵ ਨਰਾਇਣ ਆਰਿਆ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੇਸ਼ ਦਾ ਮੁੜ ਪ੍ਰਧਾਨ ਮੰਤਰੀ ਬਨਣ ‘ਤੇ ਵਧਾਈ ਦਿੱਤੀ ਹੈ| ਉਨਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਦੇਸ਼ ਦੀ ਅਗਵਾਈ ਕਰਨ ਦਾ ਮੁੜ ਮੌਕਾ ਪ੍ਰਦਾਨ ਕੀਤਾ ਹੈ| ਉਨਾਂ ਦੇ ਪ੍ਰਧਾਨ ਮੰਤਰੀ ਬਨਣ ਨਾਲ ਦੇਸ਼ ਪਹਿਲਾਂ ਦੀ ਤਰਾ ਭਵਿੱਖ ਵਿਚ ਵੀ ਅਭੂਤਪੂਰਵ ਪ੍ਰਗਤੀ ਕਰੇਗਾ ਜਿਸ ਨਾਲ ਦੇਸ਼ ਦੇਸ਼ ਦਾ ਵਿਸ਼ਵ ਵਿਚ ਹੋਰ ਸਨਮਾਨ ਵਧੇਗਾ|ਉਨਾਂ ਨੇ ਕਿਹਾ ਕਿ ਨਰੇਂਂਦਰ ਮੋਦੀ ਸਖਤ ਮਿਹਨਤ, ਅਟੁੱਟ ਭਰੋਸਾ ਦੇ ਨਤੀਜੇਵਜੋ ਦੇਸ਼ ਨੂੰ ਕੁਸ਼ਲ ਅਤੇ ਮਜਬੂਤ ਅਗਵਾਈ ਮਿਲੀ ਹੈ| ਦੇਸ਼ ਦੀ ਜਨਤਾ ਨੂੰ ਪੂਰਾ ਭਰੋਸਾ ਹੈ ਕਿ ਅਗਲੇ ਪੰਜ ਸਾਲਾਂ ਵਿਚ ਦੇਸ਼ ਵਿਚ ਚਹੁਮੁਖੀ ਵਿਕਾਸ ਹੋਵੇਗਾ ਅਤੇ ਭਾਰਤ ਵਿਸ਼ਵ ਗੁਰੂ ਬਣ ਕੇ ਵਿਸ਼ਵ ਨੂੰ ਅਗਵਾਈ ਪ੍ਰਦਾਨ ਕਰਨ ਵਿਚ ਸਮਰੱਥ ਹੋਵੇਗਾ|ਸ੍ਰੀ ਆਰਿਆ ਨੇ ਹਰਿਆਣਾ ਦੇ ਤਿੰਨ ਸਾਂਸਦਾਂ ਨੂੰ ਵੀ ਕੇਂਦਰੀ ਮੰਤਰੀ ਬਨਣ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ| ਹਰਿਆਣਾ ਤੋਂ ਗੁੜਗਾਓ ਦੇ ਸਾਂਸਦ ਰਾਓ ਇੰਦਰਜੀਤ ਸਿੰਘ ਨੂੰ ਆਂਕੜਾ ਅਤੇ ਪ੍ਰੋਗ੍ਰਾਮ ਲਾਗੂ ਕਰਨ ਰਾਜ ਮੰਤਰੀ (ਸੁਤੰਤਰ ਪ੍ਰਭਾਰ) ਤੇ ਨੀਤੀ ਆਯੋਗ ਰਾਜ ਮੰਤਰੀ (ਸੁਤੰਤਰ ਪ੍ਰਭਾਰ) ਬਣਾਇਆ ਗਿਆ ਹੈ| ਕ੍ਰਿਸ਼ਣਪਾਲ ਜੋ ਫ਼ਰੀਦਾਬਾਦ ਦੇ ਸਾਂਸਦ ਹਨ ਉਨਾਂ ਨੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਅਤੇ ਅੰਬਾਲਾ ਦੇ ਸਾਂਸਦ ਰਤਨਲਾਲ ਕਟਾਰਿਆ ਨੂੰ ਜਲ ਸ਼ਕਤੀ ਰਾਜ ਮੰਤਰੀ ਦੇ ਨਾਲ-ਨਾਲ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਰਤੀ ਦੀ ਜਿੰਮੇਂਵਾਰੀ ਦਿੱਤੀ ਹੈ|

VIA PUNJAB