ਅਮਰੀਕਾ-ਕੈਨੇਡਾ ਵਿਚਾਲੇ ਸੰਬੰਧ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਪੇਨਸ

ਓਟਾਵਾ – ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡੀਅਨ ਲੋਕਾਂ ਦੇ ਦੋਸਤ ਹਨ| ਇਸ ਦੇ ਇਲਾਵਾ ਅਮਰੀਕਾ ਅਤੇ ਕੈਨੇਡਾ ਵਿਚਾਲੇ ਸੰਬੰਧ ਕਦੇ ਇੰਨੇ ਮਜ਼ਬੂਤ ਨਹੀਂ ਰਹੇ| ਕੈਨੇਡਾ ਅਤੇ ਅਮਰੀਕਾ ਦੇ ਸੰਬੰਧ ਇਤਿਹਾਸਿਕ ਰੂਪ ਨਾਲ ਮਜ਼ਬੂਤ ਰਹੇ ਹਨ ਪਰ ਹਾਲ ਹੀ ਵਿਚ ਵਪਾਰ ਟੈਕਸ ਦੇ ਮੁੱਦੇ ਤੇ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਸੀ| ਪੇਨਸ ਕੈਨੇਡਾ ਅਤੇ ਮੈਕਸੀਕੋ ਨਾਲ ਨਵਾਂ ਵਪਾਰ ਸੌਦਾ ਕਰਨ ਲਈ ਆਏ ਹਨ| ਟਰੰਪ ਨੇ ਹਾਲ ਹੀ ਵਿਚ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕੀ ਸਟੀਲ ਅਤੇ ਐਲੁਮੀਨੀਅਮ ਟੈਕਸ ਹਟਾ ਲਿਆ ਹੈ| ਇਸ ਨਾਲ ਉੱਤਰੀ ਅਮਰੀਕੀ ਵਪਾਰ ਸੌਦੇ ਲਈ ਰਸਤਾ ਸਾਫ ਹੋ ਗਿਆ ਹੈ| ਜਿਸ ਲਈ ਉਨ੍ਹਾਂ ਦੀ ਟੀਮ ਨੇ ਪਿਛਲੇ ਸਾਲ ਗੱਲਬਾਤ ਕੀਤੀ ਸੀ| ਪ੍ਰਮੁੱਖ ਉਦਯੋਗਿਕ ਦੇਸ਼ਾਂ ਦੇ ਗਰੁੱਪ ਆਫ ਸੇਵਨ ਦੀ ਕੈਨੇਡੀਅਨ ਮੇਜ਼ਬਾਨੀ ਦੇ ਬਾਅਦ ਟਰੰਪ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਮਜ਼ੋਰ ਅਤੇ ਬੇਈਮਾਨ ਪ੍ਰਧਾਨ ਮੰਤਰੀ ਕਿਹਾ ਸੀ, ਜਿਸ ਨਾਲ ਪਿਛਲੇ ਸਾਲ ਗਰਮੀ ਦੌਰਾਨ ਵਪਾਰਕ ਜੁਰਮਾਨਾ ਤਣਾਅ ਦਾ ਇਕ ਕਾਰਨ ਬਣ ਗਿਆ ਸੀ| ਪੇਨਸ ਨੇ ਟਰੂਡੋ ਨੂੰ ਕਿਹਾ,”ਰਾਸ਼ਟਰਪਤੀ ਟਰੰਪ ਅਤੇ ਮੇਰਾ ਮੰਨਣਾ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚਾਲੇ ਸਬੰਧ ਕਦੇ ਇੰਨੇ ਮਜ਼ਬੂਤ ਨਹੀਂ ਰਹੇ| ਇਹ ਟਰੰਪ ਅਤੇ ਟਰੂਡੋ ਦੀ ਲੀਡਰਸ਼ਿਪ ਵਿਚ ਦਿਖਾਈ ਦਿੰਦਾ ਹੈ|”

VIA PUNJAB