ਬੰਗਲਾਦੇਸ਼ ਨੇ ਦੂਜੇ ਟੀ-20 ‘ਚ ਵੈਸਟਇੰਡੀਜ਼ ਨੂੰ 12 ਦੌੜਾਂ ਨਾਲ ਹਰਾਇਆ

ਲਾਡਰਹਿਲ – ਕਪਤਾਨ ਸਾਕਿਬ ਅਲ ਹਸਨ ਦੇ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਬੰਗਲਾਦੇਸ਼ ਨੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ‘ਚ ਵੈਸਟਇੰਡੀਜ਼ ਨੂੰ 12 ਦੌੜਾਂ ਨਾਲ ਹਰਾ ਕੇ ਤਿਨ ਮੈਚਾਂ ਦੀ ਸੀਰੀਜ਼ ‘ਚ 1-1 ਨਾਲ ਬਰਾਬਰੀ ਕਰ ਲਈ ਹੈ। ਤਮੀਮ ਇਕਬਾਲ ਨੇ ਸਭ ਤੋਂ ਜ਼ਿਆਦਾ 74 ਜਦਕਿ ਸਾਕਿਬ ਨੇ 60 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜ ਵਿਕਟਾਂ ‘ਤੇ 171 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਸਾਕਿਬ ਨੇ ਇਸ ਦੇ ਬਾਅਦ ਗੇਂਦਬਾਜ਼ੀ ‘ਚ ਵੀ ਕਮਾਲ ਕਰਦੇ ਹੋਏ 4 ਓਵਰਾਂ ‘ਚ 19 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਨਜਮੁਲ ਇਸਲਾਮ ਅਤੇ ਮੁਸਤਫਿਜ਼ੁਰ ਰਹਿਮਾਨ ਨੇ ਵੀ 3-3 ਵਿਕਟਾਂ ਹਾਸਲ ਕੀਤੀਆਂ ਜਿਸ ਨਾਲ ਵਿੰਡੀਜ਼ ਦੀ ਟੀਮ 9 ਵਿਕਟਾਂ ‘ਤੇ 159 ਦੌੜਾਂ ਹੀ ਬਣਾ ਸਕੀ। ਖੱਬੇ ਹੱਥ ਦੇ ਸਪਿਨਰ ਨਜਮੁਲ ਦੇ ਪਾਰੀ ਦੇ ਆਖਰੀ ਓਵਰ ‘ਚ ਵਿੰਡੀਜ਼ ਨੂੰ ਜਿੱਤ ਦੇ ਲਈ 15 ਦੌੜਾਂ ਦੀ ਲੋੜ ਸੀ ਪਰ ਇਸ ਓਵਰ ‘ਚ ਸਿਰਫ 2 ਦੌੜਾਂ ਹੀ ਬਣੀਆਂ। ਬੰਗਲਾਦੇਸ਼ ਨੇ ਇਸ ਦੇ ਨਾਲ ਹੀ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਲਗਾਤਾਰ ਪੰਜ ਹਾਰ ਦੇ ਕ੍ਰਮ ਨੂੰ ਵੀ ਤੋੜ ਦਿੱਤਾ। ਇਸ ਹਾਰ ਦੇ ਕ੍ਰਮ ਦੀ ਸ਼ੁਰੂਆਤ ਭਾਰਤ ਖਿਲਾਫ ਕੋਲੰਬੋ ‘ਚ ਤਿਕੋਣੀ ਸੀਰੀਜ਼ ਦੇ ਫਾਈਨਲ ਤੋਂ ਹੋਈ ਸੀ।

VIA PUNJAB