- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਫੌਰੀ ਕਾਰਵਾਈ ਕਰਦਿਆਂ ਸੰਗਰੂਰ ਪੁਲਿਸ ਨੇ ਧੂਰੀ ਸਕੂਲ ਦਾ ਨਾਬਾਲਗ ਜਬਰ-ਜਿਨਾਹ ਮਾਮਲਾ ਸੁਲਝਾਇਆ
ਮੁੱਖ ਮੰਤਰੀ ਦੇ ਹੁਕਮਾਂ ਉਤੇ ਅਮਲ ਕਰਦਿਆਂ ਦੋਸ਼ੀਆਂ ਖਿਲਾਫ ਇੱਕ ਹਫ਼ਤੇ ‘ਚ ਚਾਰਜਸ਼ੀਟ ਕੀਤੀ ਦਾਖਲ
ਚੰਡੀਗੜ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਉਤੇ ਫੌਰੀ ਤੌਰ ‘ਤੇ ਅਮਲ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਮੰਗਲਵਾਰ ਨੂੰ ਧੂਰੀ ਸਕੂਲ ਨਾਬਾਲਗ ਜਬਰ-ਜਿਨਾਹ ਮਾਮਲੇ ਵਿੱਚ ਇੱਕ ਹਫਤੇ ਦੇ ਅੰਦਰ ਹੀ ਦੋਸ਼ੀ ਖਿਲਾਫ ਚਾਰਜਸ਼ੀਟ ਦਾਇਰ ਕਰ ਦਿੱਤੀ। ਦੱਸਣਯੋਗ ਹੈ ਕਿ ਇਸ ਘਿਨਾਉਣੀ ਘਟਨਾ ਕਾਰਣ ਸੂਬੇ ਭਰ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਸੀ।
ਦੋਸ਼ੀ ਕਮਲ ਕੁਮਾਰ ਦੀ ਡੀ.ਐਨ.ਏ. ਟੈਸਟ ਰਿਪੋਰਟ ਐਫ ਐਸ ਐਲ, ਮੋਹਾਲੀ ਪਾਸੋ ਮਾਮਲਾ (ਐਫ ਆਈ ਆਰ ਨੰ: 95 ਮਿਤੀ 26-05-2019 ਤਹਿਤ ਧਾਰਾਵਾਂ 363, 376, 376 ਏ ਬੀ, 201 ਆਈ ਪੀ ਸੀ, 6, 21(2) ਪੌਕਸੋ ਐਕਟ 2012 ਅਤੇ ਜੁਵੀਨਾਈਲ ਜਸਟਿਸ ਐਕਟ 2015 ਦੀ ਧਾਰਾ 75 ਤਹਿਤ ਪੁਲਿਸ ਥਾਨਾ ਸਿਟੀ ਧੂਰੀ) ਤਹਿਤ ਮਿਲਣ ਤੋਂ ਤੁਰੰਤ ਬਾਅਦ ਹੀ ਅੱਜ ਸੈਸ਼ਨਜ਼ ਜੱਜ ਸੰਗਰੂਰ ਦੀ ਅਦਾਲਤ ਵਿੱਚ ਚਾਲਾਣ ਦਾਇਰ ਕਰ ਦਿੱਤਾ ਗਿਆ।ਕਮਲ ਕੁਮਾਰ ਨੂੰ 26 ਮਈ ਨੂੰ ਉਸ ਸਮੇਂ ਤੁਰੰਤ ਹੀ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਧੂਰੀ ਪੁਲਿਸ ਨੂੰ ਸਿਵਲ ਸਰਜਨ ਧੂਰੀ ਵੱਲੋਂ ਇੱਕ 5 ਸਾਲਾ ਸਕੂਲੀ ਬੱਚੀ ਨਾਲ ਜਬਰ-ਜਿਨਾਹ ਸਬੰਧੀ ਸ਼ਿਕਾਇਤ ਹਾਸਿਲ ਹੋਈ ਸੀ। ਏ ਐਸ ਆਈ ਮਲਕੀਤ ਸਿੰਘ ਨੇ ਹਸਪਤਾਲ ਪਹੁੰਚ ਕੇ ਪੀੜਤ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਤੁਰੰਤ ਹੀ ਧਾਰਾ 363, 376 ਅਤੇ ਪੌਕਸੋ ਐਕਟ, 2012 ਦੀ ਧਾਰਾ 6 ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ। ਪੀੜਤ ਬੱਚੀ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਅਤੇ ਉਸਦੇ ਸਵੈਬ, ਖੂਨ ਦੇ ਸੈਂਪਲ ਤੋਂ ਇਲਾਵਾ ਕੱਪੜੇ ਆਦਿ ਐਫ ਐਸ ਐਲ ਮੋਹਾਲੀ ਨੂੰ ਭੇਜ ਦਿੱਤੇ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਥਾਨਾ ਸਿਟੀ ਧੂਰੀ ਦੀ ਐਸ ਆਈ ਰਵਿੰਦਰ ਕੌਰ ਨੇ ਜਾਂਚ ਦਾ ਜ਼ਿੰਮਾ ਸਾਂਭਦਿਆਂ ਐਫ ਆਈ ਆਰ ਵਿੱਚ ਧਾਰਾਵਾਂ 376 ਏ ਬੀ ਅਤੇ ਪੌਕਸੋ ਐਕਟ 2012 ਦੀ ਧਾਰਾ 21 (2) ਵੀ ਜੋੜ ਦਿੱਤੀ। ਕਮਲ ਕੁਮਾਰ, ਜਿਸਨੂੰ ਕਿ ਉਸੇ ਦਿਨ ਗ੍ਰਿਫਤਾਰ ਕਰ ਲਿਆ ਗਿਆ ਸੀ, ਨੂੰ ਅਗਲੇ ਦਿਨ ਪੁਲਿਸ ਰਿਮਾਂਡ ਵਿੱਚ ਦੇ ਦਿੱਤਾ ਗਿਆ ਅਤੇ ਸਕੂਲ ਦੀ ਮੈਨੇਜਮੈਂਟ-ਤਰਸੇਮ ਚੰਦ, ਜੀਵਨ ਕੁਮਾਰ ਜੈਨ ਅਤੇ ਸਕੂਲ ਇੰਚਾਰਜ ਬਬੀਤਾ ਰਾਣੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇੱਕ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਐਸ ਪੀ (ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ) ਗੁਰਮੀਤ ਸਿੰਘ ਦੀ ਅਗਵਾਈ ਗਠਿਤ ਕੀਤੀ ਗਈ ਜਿਸਦੇ ਬਾਕੀ ਮੈਂਬਰ ਡੀ ਐਸ ਪੀ (ਐਸ ਡੀ ਧੂਰੀ) ਮੋਹਿਤ ਕੁਮਾਰ ਅਗਰਵਾਲ, ਇੰਸਪੈਕਟਰ ਗੁਰਮੀਤ ਕੌਰ (ਇੰਚਾਰਜ ਪੁਲਿਸ ਟ੍ਰੇਨਿੰਗ ਸਕੂਲ, ਪੁਲਿਸ ਲਾਈਨ ਸੰਗਰੂਰ), ਐਸ ਐਚ ਓ ਪੁਲਿਸ ਥਾਨਾ ਸਿਟੀ ਧੂਰੀ ਅਤੇ ਐਸ ਐਚ ਓ ਪੁਲਿਸ ਥਾਨਾ ਸਦਰ ਧੂਰੀ ਥਾਪੇ ਗਏ ਅਤੇ ਟੀਮ ਦੀ ਨਿਗਰਾਨੀ ਐਸ ਐਸ ਪੀ ਸੰਗਰੂਰ ਵੱਲੋਂ ਕੀਤੀ ਗਈ।ਜਾਂਚ ਦੌਰਾਨ ਐਸ ਆਈ ਟੀ ਵੱਲੋਂ ਧਾਰਾਵਾਂ, 201 ਆਈ ਪੀ ਸੀ ਅਤੇ ਜੁਵੀਨਾਈਲ ਜਸਟਿਸ ਐਕਟ 2015 ਦੀ ਧਾਰਾ 75 ਵੀ ਮਾਮਲੇ ਵਿੱਚ ਜੋੜੀਆਂ ਗਈਆਂ।ਐਸ ਆਈ ਨੇ ਮੈਨੇਜਮੈਂਟ ਮੈਂਬਰਾਂ ਦਾ ਇੱਕ ਦਿਨਾਂ ਪੁਲਿਸ ਰਿਮਾਂਡ ਲਿਆ ਅਤੇ ਘਟਨਾ ਸਥਾਨ ਦਾ ਦੌਰਾ ਵੀ ਕੀਤਾ। ਇੱਕ ਸਾਈਟ ਮੈਪ ਬਣਾਇਆ ਗਿਆ ਅਤੇ ਸਕੂਲ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਡੀ ਵੀ ਆਰ ਅਤੇ ਹੋਰ ਕਾਗਜ਼ਾਤ ਸਮੇਤ ਪੀੜਤ ਦੇ ਕੱਪੜੇ, ਜਨਮ ਸਬੰਧੀ ਰਿਕਾਰਡ, ਦਾਖਲੇ ਦਾ ਰਿਕਾਰਡ ਅਤੇ ਮਾਪਿਆਂ-ਅਧਿਆਪਕਾਂ ਦੀ ਮੀਟਿੰਗ ਦਾ ਰਿਕਾਰਡ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਦੋਸ਼ੀ ਦਾ ਮੋਬਾਇਲ ਫੋਨ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਡੀ ਵੀ ਆਰ ਅਤੇ ਫੋਨ ਸਟੇਟ ਸਾਈਬਰ ਸੈÎੱਲ, ਮੋਹਾਲੀ ਨੂੰ ਫੌਰੈਂਸਿਕ ਜਾਂਚ ਲਈ ਭੇਜ ਦਿੱਤੇ ਗਏ।


