- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟਰੱਕਾਂ ਦੇ ਟਾਇਰ ਚੋਰੀ ਕਰਨ ਵਾਲੇ 2 ਮੁਲਜ਼ਿਮ ਖਰੀਦਾਰ ਸਮੇਤ ਕਾਬੂ-1 ਫਰਾਰ
ਦੋਸ਼ੀਆਂ ਕੋਲੋਂ ਇੱਕ ਟਰੱਕ ਟਰਾਲਾ, 40 ਟਾਇਰ ਤੇ 15 ਰਿੰਮ ਬਰਾਮਦ
ਸੰਗਰੂਰ – ਸੰਗਰੂਰ ਪੁਲਿਸ ਵੱਲੋਂ ਚੋਰ ਗਿਰੋਹ ਦੇ ਦੋ ਅਜਿਹੇ ਮੈਂਬਰਾਂ ਨੂੰ ਕਾਬੂ ਕਰਨ ਦਾ ਦਅਵਾ ਕੀਤਾ ਗਿਆ ਹੈ ਜੋ ਟਰੱਕਾਂ ਦੇ ਟਾਇਰ ਚੋਰੀ ਕਰਨ ਦੇ ਕਾਲੇ ਧੰਦੇ ਵਿੱਚ ਸਾਮਿਲ ਸਨ ਤੇ ਉਹਨਾ ਸਮੇਤ ਇੱਕ ਖਰੀਦਕਾਰ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਟਰੱਕ ਟਰਾਲਾ ਅਤੇ ਚੋਰੀ ਕੀਤੇ 40 ਟਾਇਰ, 15 ਰਿੰਮ ਬਰਾਮਦ ਕੀਤੇ ਜਦਕਿ ਇੱਕ ਦੋਸ਼ੀ ਫਰਾਰ ਹੈ।ਇਸ ਸਬੰਧੀ ਹਰਿੰਦਰ ਸਿੰਘ ਐਸ.ਪੀ. (ਇੰਨ:) ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱÎਸਆ ਕਿ 2-6-2019 ਨੂੰ ਏ.ਐਸ.ਆਈ. ਹਰਿੰਦਰ ਸਿੰਘ ਥਾਣਾ ਛਾਜਲੀ ਨੇ ਸਮੇਤ ਪੁਲਿਸ ਪਾਰਟੀ ਅੱਡਾ ਛਾਜਲਾ ਵਿਖੇ ਦੌਰਾਨੇ ਨਾਕਬੰਦੀ ਮੁਖਬਰੀ ਦੇ ਅਧਾਰ ਤੇ ਅੰਤਰਰਾਜ਼ੀ ਟਰੱਕ/ਟਰਾਲਾ ਚੋਰ ਗਿਰੋਹ ਦੇ ਦੋ ਮੈਂਬਰਾਂ ਦੋਸ਼ੀ ਸਲਿੰਦਰ ਸਿੰਘ ਉਰਫ਼ ਸਿੰਦਾ ਪੁੱਤਰ ਬਲਵੀਰ ਸਿੰਘ ਵਾਸੀ ਹਰੀਗੜ੍ਹ ਭੋਰਖ ਥਾਣਾ ਪਹੇਵਾ, ਸੁਖਚੈਨ ਸਿੰਘ ਉਰਫ਼ ਕਾਲਾ,ਪੁੱਤਰ ਜੀਤ ਰਾਮ ਵਾਸੀ ਬੋਧਨੀ ਥਾਣਾ ਪਹੇਵਾ ਜਿਲ੍ਹਾ ਕੁਰੂਕੇਸ਼ਰ ਵਿਜੈ ਉਰਫ਼ ਰਿੰਕੂ ਉਕਤਾਨ ਨੂੰ ਸਮੇਤ ਟਰੱਕ ਟਰਾਲਾ ਨੰ: ਐਚ.ਆਰ.-45-0315 ਵਿੱਚੋਂ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੇ 9 ਟਾਇਰ, 8 ਰਿੰਮ ਮੋਕਾ ਤੋਂ ਟਰੱਕ ‘ਚੋਂ ਬਰਾਮਦ ਕਰਵਾਏ ਅਤੇ ਤਫਤੀਸ ਦੌਰਾਨ ਦੋਸ਼ੀ ਵਿਜੈ ਕੁਮਾਰ ਉਰਫ਼ ਰਿੰਕੂ ਸਾਹਬਾਦ ਮਾਰਕੰਡਾ ਹਰਿਆਣਾ ਦੀ ਦੁਕਾਨ ਤੋਂ 20 ਟਾਇਰ ਬਰਾਮਦ ਕਰਵਾਏ। ਮੁਕੱਦਮੇ ‘ਚ ਵਿੱਚ ਫਰਾਰ ਦੋਸ਼ੀ ਮਨਦੀਪ ਸਿੰਘ ਪੁੱਤਰ ਮਦਨਮੋਹਨ ਸਿੰਘ ਵਾਸੀ ਲਾਡਵਾ ਹਰਿਆਣਾ ਦੀ ਦੁਕਾਨ ਤੋਂ 11 ਟਾਇਰ ਬਰਾਮਦ ਕਰਵਾਏ ਅਤੇ 7 ਰਿੰਮ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਘੱਗਰ ਦਰਆਿ ਬਾਹੱਦ ਮੂਣਕ ਟੋਹਾਣਾ ਰੋਡ ਤੋਂ ਝਾੜੀਆਂ ਵਿੱਚ ਬਰਾਦ ਕਰਵਾਏ । ਦੋਸ਼ੀ ਵਿਜੈ ਉਰਫ਼ ਰਿੰਕੂ ਅਤੇ ਮਨਦੀਪ ਸਿੰਘ ਉਕਤਾਨ ਚੋਰੀ ਦਾ ਮਾਲਖਰੀਦ ਕਰਦੇ ਸਨ।ਦੋਸ਼ੀਆਂ ਨੇ ਜਿਲ੍ਹਾ ਪਟਿਆਲਾ, ਮੋਹਾਲੀ , ਕੁਰੂਕਸ਼ੇਤਰ, ਕੈਥਲ, ਅੰਬਾਲਾ ਯੁਮਨਾਨਗਰ ਦੇ ਏਰੀਆ ‘ਚ ਟਰੱਕ ਟਰਾਲਾ ਅਤੇ ਟਾਇਰ ਚੋਰੀ ਕੀਤੇ ਹਨ। ਦੋਸ਼ੀ ਸਲਿੰਦਰ ਸਿੰਘ ਉਰਫ਼ ਸ਼ਿੰਦਾ ਥਾਣਾ ਜੁਲਕਾ ਅਤੇ ਜਿਲ੍ਹਾ ਕੁਰੂਕੇਸ਼ਰ, ਜਿਲ੍ਹਾ ਕੈਥਲ ਹਰਿਆਣਾ ਦੇ ਮੁਕੱਦਮਿਆਂ ਵਿੱਚ ਮਾਣਯੋਗ ਅਦਾਲਤ ਵੱਲੋਂ ਪੀ.ਓ. ਕਰਾਰ ਦਿੱਤਾ ਜਾ ਚੁੱਕਾ ਹੈ।


