ਸ੍ਰੀ ਗੁਰੂ ਅਰਜਨ ਦੇਵ ਦੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਏ ‘

ਐਸ.ਏ.ਐਸ. ਨਗਰ – ਗੁਰਦੁਆਰਾ ਤਾਲਮੇਲ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ| ਨਗਰ ਕੀਰਤਨ ਅੱਜ ਬਾਅਦ ਦੁਪਹਿਰ ਗੁਰਦੁਆਰਾ ਸਾਹਿਬਜਾਦਾ ਅਜੀਤ ਸਿੰਘ ਨਗਰ ਫੇਜ਼ 6 ਤੋਂ ਅੱਜ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ|ਫੇਜ਼ 6 ਤੋਂ ਆਰੰਭ ਹੋ ਕੇ ਨਗਰ ਕੀਰਤਨ ਸ਼ਿਵਾਲਿਕ ਸਕੂਲ ਦੇ ਗੇਟ ਸਾਹਮਣੇ ਤੋਂ ਹੁੰਦਾ ਹੋਇਆ, ਚੰਡੀਗੜ੍ਹ ਅਤੇ ਮੁਹਾਲੀ ਨੂੰ ਵੰਡਦੀ ਸੜਕ ਰਾਹੀਂ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇੜਲੇ ਚੌਕ ਤੋਂ ਖਰੜ ਵਾਲੀ ਸੜਕ ਤੋਂ ਲੰਘਦਾ ਹੋਇਆ ਪਿੰਡ ਮੁਹਾਲੀ ਦੀ ਮਾਰਕੀਟ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫੇਜ਼ 1 ਪਹੁੰਚਿਆ| ਨਗਰ ਕੀਰਤਨ ਪੁਰਾਣੇ ਡੀ ਸੀ ਦਫਤਰ ਵਾਲੀ ਸੜਕ ਤੋਂ ਹੋਟਲ ਫ੍ਰੈਂਕੋ, ਫੇਜ਼ 2-4 ਦੇ ਚੌਂਕ, ਮਦਨਪੁਰ ਚੋਂਕ ਤਕ ਪਹੁੰਚ ਗਿਆ ਸੀ| ਇਸਤੋਂ ਬਾਅਦ ਨਗਰ ਕੀਰਤਨ ਨੇ ਫੇਜ਼ 3- 5 ਦੀਆਂ ਲਾਈਟਾਂ, ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼ 3ਬੀ-1, ਫੇਜ਼ 7 ਹੁੰਦਾ ਹੋਇਆ ਗੁਰਦੁਆਰਾ ਅੰਬ ਸਾਹਿਬ ਫੇਜ਼ 8 ਵਿਖੇ ਪਹੁੰਚ ਕੇ ਸੰਪੂਰਨ ਹੋਣਾ ਸੀ| ਨਗਰ ਕੀਰਤਨ ਦੇ ਸੁਆਗਤ ਲਈ ਸ਼ਰਧਾਲੂਆਂ ਵਲੋਂ ਥਾਂ ਥਾਂ ਤੇ ਠੰਡੇ ਮਿੱਠੇ ਜਲ ਦੀ ਛਬੀਲ ਵਰਤਾਈ ਜਾ ਰਹੀ ਸੀ ਅਤੇ ਪ੍ਰਸ਼ਾਦਿ ਵੰਡਿਆ ਜਾ ਰਿਹਾ ਸੀ| ਇਸ ਦੌਰਾਨ ਕੁੱਝ ਥਾਂਵਾ ਤੇ ਛਬੀਲ ਦੇ ਨਾਲ ਬੂਟੇ ਵੀ ਵੰਡੇ ਗਏ|

VIA PUNJAB