ਅਮਰੀਕਾ ’ਚ ਸਿੱਖ ’ਤੇ ਜਾਨਲੇਵਾ ਹਮਲਾ, ਪੱਗ ਨੇ ਬਚਾਈ ਜਾਨ

ਕੈਲੀਫੋਰਨੀਆ – ਅਮਰੀਕਾ ’ਚ ਇਕ 50 ਸਾਲਾ ਸਿਖ ਵਿਅਕਤੀ ’ਤੇ ਨਸਲੀ ਹਮਲਾ ਹੋਇਆ ਹੈ।ਕੀਜ਼ ਐਂਡ ਫੁਟ ਰੋਡ ਦੇ ਇੰਟਰਸੈਕਸ਼ਨ ਤੇ ਇਹ ਘਟਨਾ ਵਾਪਰੀ।ਪਿਕ-ਅਪ ਟਰੱਕ ’ਤੇ ਕਾਲੀ ਸਪਰੇਅ ਨਾਲ ਨਸਲੀ ਟਿਪਣੀਆਂ ਸਾਹਮਣੇ ਆਈਆਂ। ਐਂਟੀ ਡੀਫੇਮੇਸ਼ਨ ਲੀਗ ਅਨੁਸਾਰ ਟਰੱਕ ’ਤੇ ਕਰੌਸ ਦਾ ਨਿਸ਼ਾਨ ਬਣਾ ਕੇ ਉਸਦੇ ਨਾਲ ‘ਗੋ ਬੈਕ ਟੂ ਯੂਅਰ ਕੰਟਰੀ’ ਲਿਖਿਆ ਹੋਇਆ ਸੀ। ਹਮਲਾਵਰਾਂ ਨੇ ਬਜ਼ੁਰਗ ਨੂੰ ਕਿਹਾ ਕਿ ਇਹ ਤੁਹਾਡਾ ਦੇਸ਼ ਨਹੀਂ, ਆਪਣੇ ਦੇਸ਼ ਵਾਪਸ ਜਾਓ। ਜਿਸਤੋਂ ਬਾਅਦ ਉਨ੍ਹਾਂ ਵਲੋਂ ਸਿਖ ਦੇ ਟਰਕ ’ਤੇ ਸਪਰੇਆ ਨਾਲ ਨਸਲੀ ਟਿਪਣੀਆਂ ਲਿਖੀਆਂ।ਜ਼ਖਮੀ ਸਿਖ ਨੂੰ ਐਂਬੂਲੈਂਸ ਬੁਲਾ ਕੇ ਮੁਢਲੀ ਸਹਾਇਤਾ ਦੇਣ ਉਪਰੰਤ ਹਸਪਤਾਲ ਲਿਜਾਇਆ ਗਿਆ।

VIA PUNJAB