- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਗਵੰਤ ਮਾਨ ਮੁੜ ਸੰਭਾਲਣਗੇ ਪੰਜਾਬ ‘ਆਪ’ ਦੀ ਪ੍ਰਧਾਨਗੀ
ਕੇਜਰੀਵਾਲ ਅਕਤੂਬਰ ਫੇਰੀ ’ਚ ਪੰਜਾਬ ‘ਆਪ’ ਦਾ ਕਰਨਗੇ ਪੁਨਰਗਠਨ
ਸੰਗਰੂਰ – ਪੰਜਾਬ ’ਚ ਦੋਫਾੜ ਹੋਣ ਦੇ ਕੰਢੇ ’ਤੇ ਪਹੁੰਚੀ ‘ਆਪ’ ਨੂੰ ਸਮੇਟਣ ਲਈ ਹੁਣ ਪਾਰਟੀ ਹਾਈਕਮਾਨ ਨੇ ਭਗਵੰਤ ਮਾਨ ਦੇ ਹਥ ਪੰਜਾਬ ‘ਆਪ’ ਦੀ ਕਮਾਨ ਮੁੜ ਸੌਂਪਣ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਦਿਲੀ ਦੇ ਹਸਪਤਾਲ ਵਿਚ ਦਾਖਲ ਮਾਨ ਦਾ ਹਾਲ-ਚਾਲ ਪੁਛਣ ਬਹਾਨੇ ਕੇਜਰੀਵਾਲ, ਸਿਸੋਦੀਆ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਉਨ੍ਹਾਂ ਨੂੰ ‘ਆਪ’ ਦੀ ਪੰਜਾਬ ਇਕਾਈ ਦੀ ਅਗਵਾਈ ਕਰਨ ਲਈ ਕਿਹਾ ਅਤੇ ਜਿਸ ਲਈ ਮਾਨ ਨੇ ਹਾਮੀ ਵੀ ਭਰ ਦਿਤੀ ਹੈ। ਜਗਰਾਓਂ ਤੋਂ ‘ਆਪ‘ ਵਿਧਾਇਕ ਅਤੇ ਵਿਰੋਧੀ ਧਿਰ ਦੀ ਡਿਪਟੀ ਲੀਡਰ ਸਰਬਜੀਤ ਕੌਰ ਮਾਣੂੰਕੇ ਨੇ ਵੀ ਬੀਤੇ ਦਿਨੀਂ ਇਸ ਵਲ ਇਸ਼ਾਰਾ ਕੀਤਾ ਸੀ।ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਹੇ ਜਾਣ ਤੋਂ ਬਾਅਦ ‘ਆਪ‘ ‘ਚ ਅਜਿਹਾ ਖਿਲਾਰਾ ਪਿਆ ਕਿ ਹਾਈਕਮਾਨ ਨੂੰ ਹੁਣ ਡੈਮੇਜ਼ ਕੰਟਰੋਲ ਕਰਨਾ ਪੈ ਰਿਹਾ ਹੈ। ਇਕ ਪਾਸੇ ਖਹਿਰਾ ਧੜਾ ਤੇ ਦੂਜੇ ਪਾਸੇ ਹਾਈਕਮਾਨ ਦੇ ਸਮਰਥਕ ਵਿਧਾਇਕ। ਦੋਵੇਂ ਧੜੇ ਇਕ-ਦੂਜੇ ‘ਤੇ ਦੋਸ਼ ਲਗਾ ਕੇ ਇਕ-ਦੂਜੇ ਨੂੰ ਨੀਂਵਾਂ ਦਿਖਾਉਣ ‘ਤੇ ਲਗੇ ਹੋਏ ਹਨ ਪਰ ਇਸ ਵਿਚਕਾਰ ਭਗਵੰਤ ਮਾਨ ਹੀ ਇਕ ਅਜਿਹਾ ਸਖਸ਼ ਹੈ, ਜਿਸ ਬਾਰੇ ਲੋਕਾਂ ਨੇ ਚਾਹੇ ਜੋ ਮਰਜ਼ੀ ਕਿਹਾ ਪਰ ਦੋਹਾਂ ਧੜਿਆਂ ’ਚੋਂ ਕਿਸੇ ਨੇ ਵੀ ਉਨ੍ਹਾਂ ਬਾਰੇ ਵਿਰੋਧ ਦਾ ਇਕ ਸ਼ਬਦ ਨਹੀਂ ਕਿਹਾ। ਲਿਹਾਜ਼ਾ ਭਗਵੰਤ ਮਾਨ ਹੀ ਅਜਿਹੇ ਇਕਲੌਤੇ ਵਿਅਕਤੀ ਹਨ, ਜੋ ਡੁਬਦੀ ਹੋਈ ‘ਆਪ‘ ਦੀ ਬੇੜੀ ਪਾਰ ਲਗਾ ਸਕਦੇ ਹਨ।ਇਥੇ ਦਸ ਦੇਈਏ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਵਲੋਂ ਮਜੀਠੀਆ ਤੋਂ ਮੁਆਫੀ ਮੰਗੇ ਜਾਣ ਤੋਂ ਬਾਅਦ ਮਾਨ ਨੇ ਪੰਜਾਬ ਇਕਾਈ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿਤਾ ਸੀ ਪਰ ਉਨ੍ਹਾਂ ਦਾ ਅਸਤੀਫਾ ਕਦੇ ਮਨਜ਼ੂਰ ਨਹੀਂ ਹੋਇਆ ਹਾਲਾਂਕਿ ਡਾ. ਬਲਬੀਰ ਸਿੰਘ ਨੂੰ ਪਾਰਟੀ ਨੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ ਪਰ ਭਗਵੰਤ ‘ਤੇ ਭਰੋਸਾ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਹਾਈਕਮਾਨ ਵਲੋਂ ਦੁਬਾਰਾ ਇਹ ‘ਮਾਣ’ ਬਖਸ਼ਿਆ ਜਾ ਰਿਹਾ ਹੈ।


