- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰੀ ਮੀਂਹ ਨੇ ਧੋਤਾ ਪਾਕਿਸਤਾਨ ਅਤੇ ਸ੍ਰੀਲੰਕਾ ਦਾ ਮੈਚ
ਬ੍ਰਿਸਟਲ – ਪਾਕਿਸਤਾਨ ਤੇ ਸ੍ਰੀਲੰਕਾ ਵਿਚਾਲੇ ਅੱਜ ਇੱਥੇ ਮੀਂਹ ਕਾਰਨ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਮੈਚ ਰੱਦ ਹੋ ਗਿਆ, ਜਿਸ ਵਿੱਚ ਦੋਹਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਮੀਂਹ ਕਾਰਨ ਮੈਦਾਨ ਖੇਡਣ ਲਾਇਕ ਨਹੀਂ ਸੀ। ਅੰਪਾਇਰ ਨਾਈਜ਼ੇਲ ਲੌਂਗ ਤੇ ਈਆਨ ਗੋਲਡ ਨੇ ਮੈਦਾਨ ਦਾ ਦੋ ਵਾਰ ਮੁਆਇਨਾ ਕਰਨ ਤੋਂ ਬਾਅਦ ਸ਼ਾਮ 3.46 ਵਜੇ ਇਸ ਮੈਚ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ। ਦੋਵੇਂ ਟੀਮਾਂ ਨੇ ਦੋ ਅੰਕ ਬਰਾਬਰ ਵੰਡ ਲਏ। ਅਸਮਾਨ ’ਤੇ ਉਦੋਂ ਵੀ ਬੱਦਲ ਛਾਏ ਹੋਏ ਸਨ ਜਦੋਂ 20-20 ਓਵਰਾਂ ਦਾ ਮੈਚ ਕਰਾਉਣ ਲਈ ਮੈਦਾਨ ਦਾ ਆਖ਼ਰੀ ਮੁਆਇਨਾ ਹੋਇਆ। ਪਾਕਿਸਤਾਨ ਤੇ ਸ੍ਰੀਲੰਕਾ ਦੋਹਾਂ ਨੇ ਇਕ ਇਕ ਮੈਚ ਜਿੱਤਿਆ ਹੈ ਅਤੇ ਇਕ ਇਕ ਮੈਚ ਹਾਰਿਆ ਹੈ। ਪਾਕਿਤਸਾਨ ਨੂੰ ਸ਼ੁਰੂਆਤੀ ਮੈਚ ਵਿੱਚ ਵੈਸਟਇੰਡੀਜ਼ ਤੋਂ ਸੱਤ ਵਿਕਟਾਂ ਨਾਲ ਹਾਰ ਝੱਲਣੀ ਪਈ ਸੀ ਜਦੋਂਕਿ ਉਸ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ ਸੀ।


