ਨਾਸਾ ਸਿਗਨਲ ਰੁਕਾਵਟ ਦੇ ਅਧਿਐਨ ਲਈ ਭੇਜੇਗਾ ਜੁੜਵਾਂ ਉਪਗ੍ਰਹਿ

ਨਾਸਾ ਮਿਲਟਰੀ ਅਤੇ ਹਵਾਬਾਜ਼ੀ ਸੰਚਾਰ ਦੇ ਨਾਲ ਜੀ.ਪੀ.ਐੱਸ. ਸਿਗਨਲ ਵਿਚ ਪੈਦਾ ਹੋਣ ਵਾਲੀ ਰੁਕਾਵਟ ਦੇ ਅਧਿਐਨ ਲਈ ਦੋ ਛੋਟੇ ਉਪਗ੍ਰਹਿ ਨੂੰ ਲਾਂਚ ਕਰਨ ਦੀ ਤਿਆਰੀ ਵਿਚ ਹੈ। ਦੋਵੇਂ ਉਪਗ੍ਰਹਿ ਇਹ ਅਧਿਐਨ ਕਰਨਗੇ ਕਿ ਧਰਤੀ ਦੇ ਉਪਰੀ ਵਾਯੂਮੰਡਲ ਵਿਚ ਸਿਗਨਲਾਂ ਵਿਚ ਰੁਕਾਵਟ ਕਿਉਂ ਪੈਦਾ ਹੁੰਦੀ ਹੈ। ਜੁੜਵਾਂ ਉਪਗ੍ਰਹਿਆਂ ਈ-ਟੀ.ਬੀ.ਈ.ਐਕਸ. ਕਿਊਬਸੈੱਟ ਨੂੰ 24 ਜੂਨ ਨੂੰ ਲਾਂਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੁੱਲ 24 ਉਪਗ੍ਰਹਿ ਲਾਂਚ ਕੀਤੇ ਜਾਣੇ ਹਨ। ਈ-ਟੀ.ਬੀ.ਈ.ਐਕਸ. ਕਿਊਬਸੈੱਟ ਦੇ ਅਧਿਐਨ ਵਿਚ ਇਸ ਗੱਲ ‘ਤੇ ਜ਼ੋਰ ਰਹੇਗਾ ਕਿ ਰੇਡੀਓ ਸਿਗਨਲਾਂ ਵਿਚ ਰੁਕਾਵਟ ਕਿਉਂ ਆਉਂਦੀ ਹੈ। ਭੂਮੱਧ ਰੇਖਾ ‘ਤੇ ਇਹ ਸਮੱਸਿਆ ਵਿਸ਼ੇਸ਼ ਰੂਪ ਵਿਚ ਸਾਹਮਣੇ ਆਉਂਦੀ ਹੈ ਅਤੇ ਇਹ ਵਿਕਾਰ ਮਿਲਟਰੀ ਅਤੇ ਹਵਾਬਾਜ਼ੀ ਸੰਚਾਰ ਦੇ ਨਾਲ-ਨਾਲ ਜੀ.ਪੀ.ਐੱਸ. ਸਿਗਨਲਾਂ ਵਿਚ ਵੀ ਦਖਲ ਅੰਦਾਜ਼ੀ ਕਰ ਸਕਦਾ ਹੈ।

VIA PUNJAB