ਹਰਿਆਣਾ ਦੇ ਸਿਖਿਆ ਮੰਤਰੀ ਨੇ ਜੇਪੀ ਨੱਡਾ ਨੂੰ ਭਾਜਪਾ ਦਾ ਕੌਮੀ ਕਾਰਜਕਾਰੀ ਪ੍ਰਧਾਨ ਬਣਨ ‘ਤੇ ਵੱਧਾਈ ਦਿੱਤੀ

ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਨਵੀ ਦਿੱਲੀ ਵਿਚ ਸਾਬਕਾ ਕੇਂਦਰੀ ਸਿਹਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਜੇ.ਪੀ. ਨੱਡਾ ਨਾਲ ਮਿਲ ਕੇ ਉਨਾਂ ਨੂੰ ਭਾਜਪਾ ਦਾ ਕੌਮੀ ਕਾਰਜਕਾਰੀ ਪ੍ਰਧਾਨ ਬਣਾਏ ਜਾਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ|ਵਰਣਨਯੋਗ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕੈਬਿਨੇਟ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਸ਼ਾਮਿਲ ਹੋਣ ਦੇ ਬਾਅਦ ਜੇ.ਪੀ. ਨੱਡਾ ਨੇ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵੱਜੋਂ ਕਮਾਨ ਸੌਂਪੀ ਗਈ ਹੈ|ਸਿਖਿਆ ਅਤੇ ਸੈਰ ਸਪਾਟਾ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਸ੍ਰੀ ਨੱਡਾ ਨੂੰ ਭਾਜਪਾ ਦਾ ਕੌਮੀ ਕਾਰਜਕਾਰੀ ਪ੍ਰਧਾਨ ਬਣਾਏ ਜਾਣ ‘ਤੇ ਸ਼ੁਭਕਾਮਨਾਵਾਂ ਦੇਣ ਦੇ ਬਾਅਦ ਕਿਹਾ ਕਿ ਸ੍ਰੀ ਨੱਡਾ ਸਿੱਧੇ ਤੇ ਸਰਲ ਵਿਅਕਤੀਤਵ ਦੇ ਧਨੀ ਹਨ ਅਤੇ ਉਨਾਂ ਦਾ ਰਾਜਨੀਤੀ ਤੇ ਸੰਗਠਨ ਵਿਚ ਕਾਰਜ ਕਰਨ ਦਾ ਲੰਬਾ ਤਰਜਬਾ ਰੱਖਦੇ ਹਨ| ਊਨਾਂ ਨੇ ਕਿਹਾ ਕਿ ਸ੍ਰੀ ਸ਼ਾਹ ਦੀ ਤਰਾ ਸ੍ਰੀ ਨੱਡਾ ਵੀ ਸੰਗਠਨ ਨੂੰ ਹੋਰ ਵੱਧ ਮਜਬੂਤ ਕਰਨਗੇ| 

VIA PUNJAB