ਪ੍ਰਧਾਨ ਮੰਤਰੀ ਮੋਦੀ ਨੇ 40 ਹਜ਼ਾਰ ਵਿਅਕਤੀਆਂ ਨਾਲ ਕੀਤਾ ਯੋਗ

ਰਾਂਚੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਅੱਜ 5ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਕਰੀਬ 40 ਹਜ਼ਾਰ ਵਿਅਕਤੀਆਂ ਨਾਲ ਯੋਗ ਕੀਤਾ| ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨਾਲ ਰਾਂਚੀ ਦੇ ਧਰੁਵਾ ਸਥਿਤ ਪ੍ਰਭਾਤ ਤਾਰਾ ਮੈਦਾਨ ਵਿੱਚ ਲਗਭਗ 40 ਹਜ਼ਾਰ ਵਿਅਕਤੀਆਂ ਨੇ ਤਿੰਨ ਵਾਰ ‘ਓਮ’ ਦੇ ਉਚਾਰਨ ਕਰਦੇ ਹੋਏ ਸ਼ਾਂਤੀ ਪਾਠ ਨਾਲ ਯੋਗ ਅਭਿਆਸ ਦੀ ਸ਼ੁਰੂਆਤ ਕੀਤੀ| ਉਨ੍ਹਾਂ ਨੇ ਯੋਗ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਦੇ ਨਿਯਮਿਤ ਅਭਿਆਸ ਨਾਲ ਦੇਸ਼ ਅਤੇ ਦੁਨੀਆ ਵਿੱਚ ਸ਼ਾਂਤੀ ਦਾ ਵਾਤਾਵਰਣ ਸਥਾਪਤ ਹੋਵੇਗਾ| ਸ਼੍ਰੀ ਮੋਦੀ ਨਾਲ ਝਾਰਖੰਡ ਦੀ ਰਾਜਪਾਲ ਦਰੋਪਦੀ ਮੁਰਮੂ, ਮੁੱਖ ਮੰਤਰੀ ਰਘੁਵਰ ਦਾਸ, ਕੇਂਦਰੀ ਮੰਤਰੀ ਆਊਸ਼ ਮੰਤਰੀ (ਆਜ਼ਾਦ ਚਾਰਜ) ਸ਼੍ਰੀਪਦ ਯੇਸੋ ਨਾਈਕ ਅਤੇ ਰਾਜ ਦੇ ਸਿਹਤ ਮੰਤਰੀ ਰਾਮਚੰਦਰ ਚੰਦਰਵੰਸ਼ੀ ਨੇ ਵੀ ਯੋਗ ਕੀਤਾ| ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ 27 ਸਤੰਬਰ 2014 ਨੂੰ ਦੁਨੀਆ ਭਰ ਵਿੱਚ ਯੋਗ ਦਿਵਸ ਮਨਾਉਣ ਦੀ ਅਪੀਲ ਕੀਤੀ ਸੀ| ਮਹਾਸਭਾ ਨੇ 11 ਦਸੰਬਰ 2014 ਨੂੰ ਐਲਾਨ ਕੀਤਾ ਕਿ 21 ਜੂਨ ਦਾ ਦਿਨ ਦੁਨੀਆ ਵਿੱਚ ਯੋਗ ਦਿਵਸ ਦੇ ਰੂਪ ਵਿਚ ਮਨਾਇਆ ਜਾਵੇਗਾ| ਕੌਮਾਂਤਰੀ ਯੋਗ ਦਿਵਸ ਦੇ ਆਯੋਜਨ ਦਾ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ਨੇ ਸਮਰਥਨ ਕੀਤਾ ਅਤੇ ਦੁਨੀਆ ਦੇ 170 ਤੋਂ ਵਧ ਦੇਸ਼ਾਂ ਦੇ ਲੋਕ 21 ਜੂਨ ਨੂੰ ਵਿਸ਼ਵ ਯੋਗ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ ਅਤੇ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੰਕਲਪ ਲੈਂਦੇ ਹਨ|

VIA PUNJAB