ਅੰਬਾਲਾ ਵਿਚ ਵਿਗਿਆਨ ਕੇਂਦਰ ਬਣਾਇਆ ਜਾਵੇਗਾ – ਵਿਗਿਆਨ ਤੇ ਤਕਨਾਲੋਜੀ ਮੰਤਰੀ

ਚੰਡੀਗੜ – ਹਰਿਆਣਾ ਦੇ ਅੰਬਾਲਾ ਵਿਚ ਵਿਗਿਆਨ ਕੇਂਦਰ ਬਣਾਇਆ ਜਾਵੇਗਾ, ਜਿਸ ਦਾ ਨੀਂਹ ਪੱਥਰ ਅੱਜ ਹਰਿਆਣਾ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਅਨਿਲ ਵਿਜ ਨੇ ਕੀਤਾ| ਇਹ ਵਿਗਿਆਨ ਕੇਂਦਰ 35 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ| ਇਸ ਮੌਕੇ ਹਰਿਆਣਾ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਪ੍ਰਧਾਨ ਸਕੱਤਰ ਡਾ. ਅਸ਼ੋਕ ਖੇਮਕਾ, ਡਾਇਰੈਕਟਰ ਜਨਰਲ ਡਾ. ਪ੍ਰਵੀਣ ਕੁਮਾਰ, ਡਿਪਟੀ ਕਮਿਸ਼ਨਰ ਅੰਬਾਲਾ ਸ਼ਰਣਦੀਪ ਕੌਰ ਬਰਾੜ, ਕੌਮੀ ਵਿਗਿਆਨ ਅਜਾਇਬਘਰ ਸਭਿਆਚਾਰ ਮੰਤਰਾਲੇ ਭਾਰਤ ਸਰਕਾਰ ਦੇ ਡਾਇਰੈਕਟਰ ਡੀ.ਰਾਮਾ ਸਰਮਾ ਖਾਸ ਤੌਰ ‘ਤੇ ਮੌਜ਼ੂਦ ਸਨ| ਇਸ ਤੋਂ ਪਹਿਲਾਂ ਵਿਗਿਆਨ ਕੇਂਦਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ| ਇਸ ਮੌਕੇ ‘ਤੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਅਤੇ ਨੈਸ਼ਨਲ ਕਾਊਂਸਿਲ ਆਫ ਸਾਇਸ ਮਿਊਜਿਯਮ ਸੈਂਟਰ ਵਿਚਕਾਰ ਸਮਝੌਤੇ ‘ਤੇ ਹਸਤਾਖਰ ਕੀਤੇ ਗਏ|ਇਸ ਮੌਕੇ ‘ਤੇ ਹਾਜਿਰ ਲੋਕਾਂ ਨੂੰ ਸੰਬੋਧਤ ਕਰਦੇ ਹੋਏ ਹਰਿਆਣਾ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਉੱਹੀ ਦੇਸ਼ ਤਰੱਕੀ ਕਰਦਾ ਹੈ, ਜੋ ਵਿਗਿਆਨ ਦੇ ਖੇਤਰ ਵਿਚ ਅੱਗੇ ਵੱਧਦਾ ਹੈ| ਵਿਗਿਆਨ ਵਿਕਾਸ ਅਤੇ ਤਰੱਕੀ ਦੇ ਬੁਨਿਆਦੀ ਪੈਮਾਨਿਆਂ ਨੂੰ ਸਿਖ਼ਰ ਤਕ ਲੈ ਜਾਂਦੀ ਹੈ| ਉਨਾਂ ਕਿਹਾ ਕਿ ਅੰਬਾਲਾ ਛਾਉਣੀ ਵਿਚ ਵਾਰ ਮੈਮੋਰਿਅਲ ਦੇ ਨੇੜੇ 35 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲਾ ਵਿਗਿਆਨ ਕੇਂਦਰ ਯਕੀਨਨ ਨੌਜੁਆਨ ਪੀੜੀ ਨੂੰ ਵਿਗਿਆਨ ਵੱਲੋਂ ਖਿੱਚੇਗਾ, ਉੱਥੇ ਦੂਰ-ਦਰਾੜੇ ਦੇ ਲੋਕ ਇੱਥੇ ਆ ਕੇ ਵਿਗਿਆਨ ਦੇ ਨਿਯਮਾਂ ਨੂੰ ਵੀ ਵੇਖ ਸਕਣਗੇ| ਸ੍ਰੀ ਵਿਜ ਨੇ ਦਸਿਆ ਕਿ ਅੰਬਾਲਾ ਛਾਉਣ ਵਿਧਾਨ ਸਭਾ ਖੇਤਰ ਵਿਚ ਨਵੇਂ-ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਅੰਬਾਲਾ ਛਾਉਣੀ ਨੂੰ ਸੁੰਦਰ ਤੇ ਵਿਕਸਿਤ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ| ਇਸ ਕੜੀ ਵਿਚ ਅੱਜ ਵਿਗਿਆਨ ਕੇਂਦਰ ਦਾ ਨੀਂਹ ਪੱਥਰ ਰੱਖਿਆ ਹੈ| ਉਨਾਂ ਕਿਹਾ ਕਿ 5 ਕਰੋੜ ਨਾਲ ਬਣਨ ਵਾਲੇ ਇਹ ਵਿਗਿਆਨ ਕੇਂਦਰ 3 ਸਾਲ ਦੇ ਅੰਦਰ ਬਣ ਕੇ ਤਿਆਰ ਹੋਵੇਗਾ| ਉਨਾਂ ਦਸਿਆ ਕਿ ਇਸ ਵਿਗਿਆਨ ਕੇਂਦਰ ਵਿਚ ਤਾਰਾ ਮੰਡਲ, ਇਨੋਵੇਸ਼ਨ ਹੱਬ, ਅਗਜੀਬਿਟ ਡਿਵਲਪਮੈਂਟ ਲੈਬ, ਥੀਪ ਮੈਟ੍ਰਿਕ ਗੈਲਰੀ, ਸਾਇੰਸ ਪਾਰਕ ਦੀ ਵੀ ਵਿਵਸਥਾ ਹੋਵੇਗੀ|

VIA PUNJAB