- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੁਹਾਲੀ ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਸਲਾਨਾ ਅਥਲੈਟਿਕਸ ਅਵਾਰਡਜ਼ ਸਮਾਰੋਹ ਆਯੋਜਿਤ
ਐਸ.ਏ.ਐਸ ਨਗਰ – ਮੁਹਾਲੀ ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਸਾਲ 2018-2019 ਵਿੱਚ ਮੁਹਾਲੀ ਜਿਲ੍ਹੇ ਦੇ ਅਥਲੀਟਾਂ ਵੱਲੋਂ ਮਾਰੀਆਂ ਗਈਆਂ ਮੱਲਾਂ ਲਈ ਫੇਜ਼-8 ਦੇ ਨਵੇਂ ਬਣੇ ਅਥਲੈਟਿਕਸ ਗਰਾਊਂਡ ਵਿੱਚ ਇੱਕ ਸਨਮਾਨ ਸਮਾਰੋਹ ਕੀਤਾ ਗਿਆ| ਇਸ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ੍ਰੀ ਸਵਰਨ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੇ ਜੂਨੀਅਰ, ਸੀਨੀਅਰ ਅਤੇ ਵੈਟਰਨ ਵਰਗ ਦੇ ਅਥਲੀਟ ਸਾਰਾ ਸਾਲ ਕੜੀ ਮਿਹਨਤ ਕਰਦੇ ਹਨ ਤੇ ਉਨ੍ਹਾਂ ਦੀ ਇਸ ਮਿਹਨਤ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ|ਇਸ ਮੌਕੇ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਏ.ਕੇ.ਸ਼ਰਮਾ ਨੇ ਜਿਲ੍ਹੇ ਦੇ ਹੋਣਹਾਰ ਅਥਲੀਟਾਂ ਨੂੰ ਇਨਾਮ ਤਕਸੀਮ ਕੀਤੇ| ਮੁਹਾਲੀ ਜਿਲ੍ਹੇ ਦੀ ਹੋਣਹਾਰ ਟ੍ਰਿਪਲ ਜੰਪ ਅਥਲੀਟ ਨਿਹਾਰਿਕਾ ਵਸ਼ਿਸ਼ਟ (ਜਿਸ ਨੇ ਸੀਨੀਅਰ ਨੈਸ਼ਨਲ ਫੈਡਰੇਸ਼ਨ ਕੱਪ ਵਿੱਚ ਪੰਜਾਬ ਲਈ ਸਿਲਵਰ ਮੈਡਲ ਜਿੱਤਿਆਂ ਅਤੇ ਇੰਟਰ-ਨੈਸ਼ਨਲ ਪੱਧਰ ਤੇ ਵਰਲਡ ਯੂਨੀਵਰਸਿਟੀ ਗੇਮਜ਼ ਜੋ ਕਿ 3 ਜੁਲਾਈ ਤੋਂ 14 ਜੁਲਾਈ ਤੱਕ ਨੇਪੋਲੀ, ਇਟਲੀ ਵਿਖੇ ਹੋ ਰਹੀਆਂ ਹਨ ਵਿੱਚ ਭਾਰਤ ਦੀ ਪ੍ਰਤੀ ਨਿਧਤਾ ਕਰ ਰਹੀ ਹੈ) ਨੂੰ ਐਸੋਸੀਏਸ਼ਨ ਵੱਲੋਂ ਇੱਕੀ ਹਜ਼ਾਰ ਰੁਪਏ ਕੈਸ਼ ਅਵਾਰਡ ਦਿੱਤਾ ਗਿਆ| ਇਸ ਤੋਂ ਇਲਾਵਾ ਮੁਹਾਲੀ ਜਿਲ੍ਹੇ ਦੇ ਖੇਡ ਪ੍ਰੇਮੀਆਂ ਵੱਲੋਂ ਵੀ ਨਿਹਾਰਿਕਾ ਨੂੰ ਨਕਦੀ ਇਨਾਮ ਅਤੇ ਪ੍ਰਸੰਸਾ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ|ਮੁਹਾਲੀ ਜਿਲ੍ਹੇ ਦੇ 6 ਹੋਰ ਅਥਲੀਟ ਜਿਨ੍ਹਾਂ ਨੇ ਰਾਸ਼ਟਰੀ ਪੱਧਰ ਤੇ ਪੰਜਾਬ ਦੀ ਨੁਮਾਇੰਦਗੀ ਕੀਤੀ ਉਨਾਂ ਨੂੰ ਵੀ ਕੈਸ਼ ਅਵਾਰਡ ਅਤੇ ਇੱਕ-ਇੱਕ ਕਿੱਲੋ ਦੇਸੀ ਘੀ ਅਤੇ ਬਦਾਮ ਡਾਈਟ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਤੋਂ ਇਲਾਵਾ ਵੈਟਰਨ ਵਰਗ ਵਿੱਚ ਵੀ ਜਿਲ੍ਹੇ ਦੇ ਹੋਣਹਾਰ ਅਥਲੀਟਾਂ ਨੂੰ ਜਿਨ੍ਹਾਂ ਨੇ ਨੈਸ਼ਨਲ ਲੈਵਲ ਤੇ ਤਗਮੇ ਹਾਸਲ ਕੀਤੇ ਸਨਮਾਨਿਤ ਕੀਤਾ ਗਿਆ| ਇਸ ਸਮਾਰੋਹ ਵਿੱਚ ਮੁਹਾਲੀ ਜਿਲ੍ਹੇ ਦੇ ਕਰੀਬ 25 ਪੁੰਗਰਦੇ ਅਥਲੀਟਾਂ ਨੂੰ ਵੀ ਡਾਈਟ ਦੇ ਪੈਕਟ ਦੇ ਕੇ ਹੌਸਲਾ-ਅਫਜਾਈ ਕੀਤੀ ਗਈ|ਇਸ ਮੌਕੇ ਤੇ ਅਥਲੀਟਾਂ ਦੇ ਮਾਪਿਆਂ ਸਮੇਤ ਮੁਹਾਲੀ ਦੇ ਖੇਡ ਪ੍ਰੇਮੀ ਜਿਨ੍ਹਾਂ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸ. ਪ੍ਰੀਤਮ ਸਿੰਘ, ਜਾਇੰਟ ਸੈਕਟਰੀ ਸ. ਮਲਕੀਅਤ ਸਿੰਘ, ਡਾ. ਰਾਜਬੀਰ ਸਿੰਘ ਕੰਗ, ਡਾ. ਹਰਿੰਦਰ ਸਿੰਘ, ਨਗਰ ਨਿਗਮ ਦੇ ਕੌਂਸਲਰ ਸ੍ਰ. ਗੁਰਮੀਤ ਸਿੰਘ ਵਾਲੀਆ ਅਤੇ ਸ੍ਰ. ਸਤਵੀਰ ਸਿੰਘ ਧਨੋਆ, ਬਲਜੀਤ ਸਿੰਘ, ਗੁਰਚਰਨ ਸਿੰੰਘ, ਗੁਰਮਿੰਦਰ ਸਿੰਘ ਧੇਸੀ, ਮੈਡਮ ਰਮਨਦੀਪ, ਮੋਨਿਕਾ ਰਾਣੀ, ਸੁਰਿੰਦਰ ਸਿੰਘ ਪਰਮਾਰ, ਬਲਵਿੰਦਰ ਸਿੰਘ ਵੀ ਹਾਜਿਰ ਸਨ| ਅੰਤ ਵਿੱਚ ਪ੍ਰਧਾਨ ਪ੍ਰੀਤਮ ਸਿੰਘ ਵੱਲੋ ਸਾਰੇ ਅਥਲੀਟਾਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਆਉਣ ਵਾਲੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ|


