ਆਉਣ ਵਾਲੀਆਂ ਚੋਣਾਂ ਆਪਣੇ ਦਮ ਤੇ ਲੜੇਗੀ ਬਸਪਾ: ਮਾਇਆਵਤੀ

ਨਵੀਂ ਦਿੱਲੀ – ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਗਠਜੋੜ ਨੂੰ ਲੈ ਕੇ ਮਾਇਆਵਤੀ ਨੇ ਵੱਡਾ ਐਲਾਨ ਕਰ ਦਿੱਤਾ ਹੈ| ਟਵਿੱਟਰ ਤੇ ਮਾਇਆਵਤੀ ਨੇ ਲਿਖਿਆ ਹੈ ਕਿ ਪਾਰਟੀ ਅਤੇ ਮੂਵਮੈਂਟ ਦੇ ਹਿਤ ਵਿੱਚ ਹੁਣ ਬਸਪਾ ਅੱਗੇ ਹੋਣ ਵਾਲੀਆਂ ਸਾਰੀਆਂ ਛੋਟੀਆਂ-ਵੱਡੀਆਂ ਚੋਣਾਂ ਇੱਕਲੀ ਆਪਣੇ ਦਮ ਤੇ ਲੜੇਗੀ| ਮਾਇਆਵਤੀ ਨੇ ਲਿਖਿਆ, ”ਬਸਪਾ ਦੀ ਆਲ ਇੰਡੀਆ ਬੈਠਕ ਕੱਲ ਲਖਨਊ ਵਿੱਚ ਢਾਈ ਘੰਟੇ ਤੱਕ ਚੱਲੀ| ਇਸ ਤੋਂ ਬਾਅਦ ਸੂਬੇ ਅਨੁਸਾਰ ਬੈਠਕਾਂ ਦਾ ਦੌਰ ਦੇਰ ਰਾਤ ਤੱਕ ਚੱਲਦਾ ਰਿਹਾ, ਜਿਸ ਵਿੱਚ ਮੀਡੀਆ ਨਹੀਂ ਸੀ| ਫਿਰ ਵੀ ਬਸਪਾ ਮੁਖੀ ਦੇ ਬਾਰੇ ਵਿੱਚ ਜੋ ਗੱਲਾਂ ਮੀਡੀਆ ਵਿੱਚ ਫਲੈਸ਼ ਹੋਈਆਂ ਹਨ, ਉਹ ਪੂਰੀ ਤਰ੍ਹਾਂ ਸਹੀ ਨਹੀਂ ਹਨ ਪਰ ਇਸ ਬਾਰੇ ਵਿੱਚ ਪੈਸਨੋਟ ਵੀ ਜਾਰੀ ਕੀਤਾ ਗਿਆ ਸੀ|”ਗਠਜੋੜ ਦਾ ਜ਼ਿਕਰ ਕਰਦੇ ਹੋਏ ਮਾਇਆਵਤੀ ਨੇ ਲਿਖਿਆ, ”ਵੈਸੇ ਵੀ ਜਗਜ਼ਾਹਿਰ ਹੈ ਕਿ ਸਪਾ ਨਾਲ ਪੁਰਾਣੇ ਗਿਲੇ ਸ਼ਿਕਵਿਆਂ ਨੂੰ ਭੁਲਾਉਣ ਤੋਂ ਇਲਾਵਾ 2012-2017 ਵਿੱਚ ਸਪਾ ਸਰਕਾਰ ਦੇ ਬਸਪਾ ਅਤੇ ਦਲਿਤ ਵਿਰੋਧੀ ਫੈਸਲਿਆਂ, ਪ੍ਰਮੋਸ਼ਨ ਵਿੱਚ ਰਿਜ਼ਰਵੇਸ਼ਨ ਦੇ ਵਿਰੁੱਧ ਕੰਮਾਂ ਅਤੇ ਵਿਗੜੀ ਕਾਨੂੰਨੀ ਵਿਵਸਥਾ ਆਦਿ ਨੂੰ ਨਿਕਾਰ ਕੇ ਦੇਸ਼ ਅਤੇ ਜਨਹਿਤ ਵਿੱਚ ਸਪਾ ਨਾਲ ਗਠਜੋੜ ਧਰਮ ਨੂੰ ਪੂਰੀ ਤਰ੍ਹਾਂ ਨਾਲ ਨਿਭਾਇਆ ਹੈ|”ਇਸ ਤੋਂ ਬਾਅਦ ਗਠਜੋੜ ਤੋੜਨ ਦਾ ਐਲਾਨ ਕਰਦੇ ਹੋਏ ਮਾਇਆਵਤੀ ਨੇ ਲਿਖਿਆ ਹੈ, ”ਲੋਕ ਸਭਾ ਆਮ ਚੋਣਾਂ ਤੋਂ ਬਾਅਦ ਸਪਾ ਦਾ ਵਿਹਾਰ ਬਸਪਾ ਨੂੰ ਇਹ ਸੋਚਣ ਤੇ ਮਜ਼ਬੂਰ ਕਰਦਾ ਹੈ ਕਿ ਅਜਿਹਾ ਕਰਕੇ ਭਾਜਪਾ ਨੂੰ ਅੱਗੇ ਹਰਾ ਪਾਉਣਾ ਸੰਭਵ ਹੋਵੇਗਾ? ਜੋ ਸੰਭਵ ਨਹੀਂ ਹੈ| ਪਾਰਟੀ ਅਤੇ ਮੂਵਮੈਂਟ ਦੇ ਹਿੱਤ ਵਿੱਚ ਹੁਣ ਬਸਪਾ ਅੱਗੇ ਹੋਣ ਵਾਲੀਆਂ ਸਾਰੀਆਂ ਛੋਟੀਆਂ-ਵੱਡੀਆਂ ਚੋਣਾਂ ਇਕੱਲੀ ਆਪਣੇ ਦਮ ਤੇ ਹੀ ਲੜੇਗੀ |

VIA PUNJAB