- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤ ਨੂੰ ਝਟਕਾ, ਮੀਰਾਬਾਈ ਏਸ਼ਿਆਡ ਤੋਂ ਹਟੀ
ਨਵੀਂ ਦਿੱਲੀ – ਏਸ਼ਿਆਈ ਖੇਡਾਂ ਤੋਂ ਪਹਿਲਾਂ ਭਾਰਤ ਨੂੰ ਉਸ ਸਮੇਂ ਤਕੜਾ ਝਟਕਾ ਲੱਗਿਆ, ਜਦੋਂ ਤਗ਼ਮੇ ਦੀਆਂ ਉਮੀਦਾਂ ਵਿੱਚ ਸ਼ੁਮਾਰ ਮੌਜੂਦਾ ਵਿਸ਼ਵ ਅਤੇ ਰਾਸ਼ਟਰਮੰਡਲ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂ ਨੇ ਪਿੱਠ ਦੇ ਦਰਦ ਦਾ ਹਵਾਲਾ ਦਿੰਦਿਆਂ 18 ਅਗਸਤ ਤੋਂ ਸ਼ੁਰੂ ਹੋ ਰਹੀਆਂ ਖੇਡਾਂ ਤੋਂ ਨਾਮ ਵਾਪਸ ਲੈ ਲਿਆ। ਮੀਰਾਬਾਈ ਨੇ ਭਾਰਤੀ ਵੇਟਲਿਫਟਰ ਸੰਘ ਨੂੰ ਈ-ਮੇਲ ਭੇਜ ਕੇ ਇਨ੍ਹਾਂ ਖੇਡਾਂ ਤੋਂ ਬਾਹਰ ਰੱਖਣ ਦੀ ਅਪੀਲ ਕੀਤੀ ਹੈ। ਖੇਡ ਸੰਘ ਦੇ ਜਨਰਲ ਸਕੱਤਰ ਸਹਿਦੇਵ ਯਾਦਵ ਨੇ ਦੱਸਿਆ ਕਿ ਪਿੱਠ ਦੇ ਦਰਦ ਅਤੇ ਓਲੰਪਿਕ ਕੁਆਲੀਫਾਇਰ ਦੀ ਤਿਆਰੀ ਲਈ ਉਸ ਨੇ ਸਮਾਂ ਮੰਗਿਆ ਹੈ ਅਤੇ ਏਸ਼ਿਆਡ ਤੋਂ ਬਾਹਰ ਰਹਿਣ ਦੀ ਅਪੀਲ ਕੀਤੀ ਹੈ। ਯਾਦਵ ਨੇ ਕਿਹਾ, ‘‘ਇਹ ਸਹੀ ਹੈ ਕਿ ਮੀਰਾਬਾਈ ਚਾਨੂ ਨੇ ਏਸ਼ਿਆਈ ਖੇਡਾਂ ਤੋਂ ਨਾਮ ਵਾਪਸ ਲੈਣ ਲਈ ਸਾਨੂੰ ਅੱਜ ਈਮੇਲ ਭੇਜੀ ਹੈ। ਉਸ ਨੇ ਦੱਸਿਆ ਕਿ ਉਹ ਪਿੱਠ ਦਾ ਦਰਦ ਠੀਕ ਕਰਨਾ ਚਾਹੁੰਦੀ ਹੈ ਅਤੇ ਓਲੰਪਿਕ ਕੁਆਲੀਫਾਇਰ ਦੀ ਉਸ ਨੇ ਤਿਆਰੀ ਕਰਨੀ ਹੈ। ਉਨ੍ਹਾਂ ਕਿਹਾ ਕਿ ਖੇਡ ਸੰਘ ਲਈ ਵੀ ਇਹ ਤਕੜਾ ਝਟਕਾ ਹੈ ਕਿਉਂਕਿ ਮੀਰਾਬਾਈ ਤੋਂ ਸੋਨ ਤਗ਼ਮੇ ਦੀ ਉਮੀਦ ਸੀ। ਪਹਿਲੀ ਨਵੰਬਰ ਤੋਂ ਅਸ਼ਗਾਬਾਤ ਵਿੱਚ ਸ਼ੁਰੂ ਹੋ ਰਹੀ ਵਿਸ਼ਵ ਚੈਂਪੀਅਨਸ਼ਿਪ ਇਸ ਸਾਲ ਦਾ ਪਹਿਲਾ ਓਲੰਪਿਕ ਕੁਆਲੀਫਾਇਰ ਹੋਵੇਗਾ। ਮੀਰਾਬਾਈ ਮਈ ਦੇ ਅਖ਼ੀਰ ਤੋਂ ਪਿੱਠ ਦੇ ਦਰਦ ਨਾਲ ਜੂਝ ਰਹੀ ਸੀ ਅਤੇ ਉਸ ਨੇ ਪੂਰੀ ਤਰ੍ਹਾਂ ਅਭਿਆਸ ਵੀ ਸ਼ੁਰੂ ਨਹੀਂ ਕੀਤਾ ਸੀ। ਉਸ ਦਾ ਏਸ਼ਿਆਈ ਖੇਡਾਂ ਵਿੱਚ ਨਾ ਜਾਣਾ ਭਾਰਤ ਲਈ ਤਕੜਾ ਝਟਕਾ ਹੈ ਕਿਉਂਕਿ ਪਿਛਲੇ ਪ੍ਰਦਰਸ਼ਨ ਦੇ ਆਧਾਰ ’ਤੇ ਉਸ ਤੋਂ ਤਗ਼ਮੇ ਦੀ ਪੂਰੀ ਉਮੀਦ ਸੀ। ਨਵੰਬਰ ਦੌਰਾਨ ਉਸ ਨੇ 22 ਸਾਲ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ ਸੀ, ਜਦੋਂ ਅਮਰੀਕਾ ਦੇ ਅਨਾਹੇਮ ਵਿੱਚ ਹੋਈ ਚੈਂਪੀਅਨਸ਼ਿਪ ਵਿੱਚ ਉਸ ਨੇ 48 ਕਿਲੋ ਵਰਗ ਵਿੱਚ 194 ਕਿਲੋ (85 ਅਤੇ 109 ਕਿਲੋ) ਭਾਰ ਚੁੱਕ ਕੇ ਰਿਕਾਰਡ ਬਣਾਇਆ ਸੀ। ਇਸ ਮਗਰੋਂ ਉਸ ਨੇ ਅਪਰੈਲ ਮਹੀਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਕਰਦਿਆਂ 196 ਕਿਲੋ ਵਜ਼ਨ ਚੁੱਕ ਕੇ ਸੁਨਹਿਰੀ ਤਗ਼ਮਾ ਹਾਸਲ ਕੀਤਾ ਸੀ।


