- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਮਰੀਕਾ ਚ ਭਾਰਤੀ ਨੌਜਵਾਨ ਨੇ ਜਿੱਤਿਆ ਇਕ ਲੱਖ ਡਾਲਰ ਦਾ ਇਨਾਮ
ਭਾਰਤੀ-ਅਮਰੀਕੀ ਨੌਜਵਾਨ ਅਵੀ ਗੁਪਤਾ ਨੇ ਪ੍ਰਸ਼ਨ-ਉੱਤਰ ਵਾਲੇ ਇਕ ਪ੍ਰੋਗਰਾਮ ‘ਚ 1,00,000 ਅਮਰੀਕੀ ਡਾਲਰ ਦਾ ਇਨਾਮ ਜਿੱਤਿਆ ਹੈ। ਇਹ ਅਮਰੀਕਾ ‘ਚ ਦੇਖਿਆ ਜਾਣ ਵਾਲਾ ਸਭ ਤੋਂ ਵੱਡਾ ਪ੍ਰੋਗਰਾਮ ਹੈ। ਅਵੀ ਦੀ ‘2019 ਟੀਨ ਜਿਓਪਾਰਡੀ’ ਪ੍ਰੋਗਰਾਮ ‘ਚ ਜਿੱਤ ਦਾ ਸ਼ੁੱਕਰਵਾਰ ਨੂੰ ਟੀ.ਵੀ. ‘ਤੇ ਪ੍ਰਸਾਰਣ ਕੀਤਾ ਗਿਆ, ਜਿਸ ‘ਚ ਉਨ੍ਹਾਂ ਨੇ 3 ਭਾਰਤੀ-ਅਮਰੀਕੀ ਟੀਨਏਜਰਸ ਨੂੰ ਹਰਾਇਆ। ਓਰੇਗਨ, ਪੋਰਟਲੈਂਡ ‘ਚ ਹਾਈ ਸਕੂਲ ਦੇ ਵਿਦਿਆਰਥੀ ਅਵੀ ਨੇ ਟੀਨ ਟੂਰਨਾਮੈਂਟ ‘ਚ ਜਿੱਤ ਹਾਸਲ ਕੀਤੀ ਅਤੇ 1,00,000 ਡਾਲਰ ਦਾ ਇਨਾਮ ਉਸ ਨੂੰ ਮਿਲਿਆ। ਅਵੀ ਨੇ ਆਪਣੀ ਜਿੱਤ ‘ਤੇ ਕਿਹਾ,”ਇਹ ਸਭ ਕੁੱਝ ਹੁਣ ਵੀ ਸੱਚ ਨਹੀਂ ਲੱਗ ਰਿਹਾ, ਮੈਂ ਸਚਮੁੱਚ ਨਹੀਂ ਦੱਸ ਸਕਦਾ ਕਿ ਮੈਂ ਕਿੰਨਾ ਖੁਸ਼ ਹਾਂ ਅਤੇ ਆਪਣੇ-ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ।” ਉਸ ਨੇ ਕਿਹਾ ‘ਜੀਓਪਾਰਡੀ’ ਉਸ ਦੇ ਅਤੇ ਉਸ ਦੇ ਪਰਿਵਾਰ ਲਈ ਬਹੁਤ ਮਹੱਤਵਪੂਰਣ ਹੈ।


