- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪਾਕਿ ਨੇ ਬੰਗਲਾਦੇਸ਼ ਨੂੰ 94 ਦੌੜਾਂ ਨਾਲ ਹਰਾਇਆ
ਓਪਨਰ ਇਮਾਮ-ਉਲ-ਹੱਕ (100) ਦੇ ਸ਼ਾਨਦਾਰ ਸੈਂਕੜੇ ਨਾਲ ਪਾਕਿਸਤਾਨ ਨੇ ਬੰਗਲਾਦੇਸ਼ ਵਿਰੁੱਧ ਆਪਣੇ ਆਖਰੀ ਲੀਗ ਮੈਚ ਵਿਚ 94 ਦੌੜਾਂ ਨਾਲ ਜਿੱਤ ਹਾਸਲ ਕੀਤੀ ਪਰ ਇਸ ਜਿੱਤ ਦੇ ਬਾਵਜੂਦ ਉਸ ਨੂੰ ਨੈੱਟ ਰਨ ਰੇਟ ਵਿਚ ਨਿਊਜ਼ੀਲੈਂਡ ਤੋਂ ਪਿੱਛੜ ਕੇ ਆਈ. ਸੀ. ਸੀ. ਵਿਸ਼ਵ ਕੱਪ ‘ਚੋਂ ਬਾਹਰ ਹੋਣਾ ਪਿਆ। ਪਾਕਿਸਤਾਨ ਨੇ 9 ਵਿਕਟਾਂ ‘ਤੇ 315 ਦੌੜਾਂ ਬਣਾਈਆਂ, ਜਦਕਿ ਬੰਗਲਾਦੇਸ਼ ਦੀ ਟੀਮ 44.1 ਓਵਰਾਂ ਵਿਚ 221 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਨੇ 315 ਦੌੜਾਂ ਬਣਾਉਣ ਤੋਂ ਬਾਅਦ ਜੇਕਰ ਸੈਮੀਫਾਈਨਲ ਲਈ ਕੁਆਲੀਫਾਈ ਕਰਨਾ ਸੀ ਤਾਂ ਉਸ ਨੂੰ ਬੰਗਲਾਦੇਸ਼ ਨੂੰ 7 ਦੌੜਾਂ ਜਾਂ ਉਸ ਤੋਂ ਘੱਟ ਦੇ ਸਕੋਰ ‘ਤੇ ਆਊਟ ਕਰਨਾ ਪੈਣਾ ਸੀ ਪਰ ਬੰਗਲਾਦੇਸ਼ ਦੀਆਂ ਦੋ ਓਵਰਾਂ ਵਿਚ 8 ਦੌੜਾਂ ਬਣਾਉਣ ਦੇ ਨਾਲ ਹੀ ਪਾਕਿਸਤਾਨ ਅਧਿਕਾਰਤ ਤੌਰ ‘ਤੇ ਵਿਸ਼ਵ ਕੱਪ ‘ਚੋਂ ਬਾਹਰ ਹੋ ਗਿਆ। ਪਾਕਿਸਤਾਨ ਨੇ ਇਸ ਤੋਂ ਬਾਅਦ ਸਨਮਾਨ ਭਰੀ ਜਿੱਤ ਹਾਸਲ ਕਰਨ ਦੀ ਰਸਮ ਪੂਰੀ ਕੀਤੀ। ਪਾਕਿਸਤਾਨ ਦੀ 8 ਮੈਚਾਂ ਵਿਚੋਂ ਇਹ 5ਵੀਂ ਜਿੱਤ ਰਹੀ ਤੇ ਉਸ ਨੇ 11 ਅੰਕਾਂ ਨਾਲ ਆਪਣੀ ਮੁਹਿੰਮ ਖਤਮ ਕੀਤੀ। ਉਸਦੇ ਨਿਊਜ਼ੀਲੈਂਡ ਦੇ ਬਰਾਬਰ 11 ਅੰਕ ਰਹੇ ਪਰ ਨਿਊਜ਼ੀਲੈਂਡ ਦੀ ਨੈੱਟ ਰਨ ਰੇਟ ਪਲੱਸ ਤੇ ਪਾਕਿਸਤਾਨ ਦੀ ਮਾਈਨਸ ਵਿਚ ਰਹੀ। ਬੰਗਲਾਦੇਸ਼ ਦੀ 9 ਮੈਚਾਂ ਵਿਚੋਂ ਇਹ 5ਵੀਂ ਹਾਰ ਰਹੀ ਤੇ ਉਸ ਨੇ 7 ਅੰਕਾਂ ਨਾਲ ਆਪਣੀ ਮੁਹਿੰਮ ਖਤਮ ਕੀਤੀ। ਆਸਟਰੇਲੀਆ, ਭਾਰਤ, ਇੰਗਲੈਂਡ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਸੈਮੀਫਾਈਨਲ ਵਿਚ ਪਹੁੰਚ ਗਈਆਂ ਹਨ ਤੇ ਸ਼ਨੀਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਤੇ ਆਸਟਰੇਲੀਆ ਤੇ ਦੱਖਣੀ ਅਫਰੀਕਾ ਦੇ ਮੈਚਾਂ ਤੋਂ ਬਾਅਦ ਫੈਸਲਾ ਹੋਵੇਗਾ ਕਿ ਆਸਟਰੇਲੀਆ ਤੇ ਭਾਰਤ ਵਿਚੋਂ ਕਿਹੜੀ ਟੀਮ ਨੰਬਰ-1 ਤੇ 2 ‘ਤੇ ਰਹੇਗੀ। ਇੰਗਲੈਂਡ ਦੀ ਟੀਮ ਤੀਜੇ ਤੇ ਨਿਊਜ਼ੀਲੈਂਡ ਦੀ ਟੀਮ ਚੌਥੇ ਸਥਾਨ ‘ਤੇ ਰਹੇਗੀ। ਸੈਮੀਫਾਈਨਲ ਵਿਚ ਨੰਬਰ ਇਕ ਟੀਮ ਦਾ ਚੌਥੇ ਨੰਬਰ ਦੀ ਟੀਮ ਤੇ ਨੰਬਰ ਦੋ ਟੀਮ ਦਾ ਮੁਕਾਬਲਾ ਤੀਜੇ ਨੰਬਰ ਦੀ ਟੀਮ ਨਾਲ ਹੋਵੇਗਾ।ਪਾਕਿਸਤਾਨ ਲਈ ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਉਸ ਨੇ ਆਪਣੇ ਆਖਰੀ ਮੈਚ ਵਿਚ 315 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਪਾਕਿਸਤਾਨ ਦੇ ਸਾਬਕਾ ਧਾਕੜ ਬੱਲੇਬਾਜ਼ ਜ਼ਹੀਰ ਅੱਬਾਸ ਨੇ ਪਾਕਿਸਤਾਨ ਦੀ ਟੀਮ ਲਈ ਕਿਹਾ ਹੈ ਕਿ ਉਸ ਨੇ ਜਿਸ ਤਰ੍ਹਾਂ ਟੂਰਨਾਮੈਂਟ ਵਿਚ ਵਾਪਸੀ ਕੀਤੀ ਸੀ, ਉਹ ਉਸ ਦੇ ਲਈ ਮਾਣ ਦੀ ਗੱਲ ਸੀ ਤੇ ਟੂਰਨਾਮੈਂਟ ਨੂੰ ਲੈ ਕੇ ਉਸ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਇਸ ਮੁਕਾਬਲੇ ਵਿਚ ਪਾਕਿਸਤਾਨ ਨੇ ਟਾਸ ਜਿੱਤ ਕੇ ਇਸ ਉਮੀਦ ਨਾਲ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਕਿ ਉਹ 400 ਤੋਂ ਉੱਪਰ ਦਾ ਸਕੋਰ ਬਣਾ ਲਵੇ ਅਤੇ ਫਿਰ ਬੰਗਲਾਦੇਸ਼ ਨੂੰ 84 ਦੌੜਾਂ ਤੋਂ ਹੇਠਾਂ ਆਊਟ ਕਰ ਕੇ ਮੁਕਾਬਲਾ ਜਿੱਤੇ ਪਰ ਪਾਕਿ ਟੀਮ 315 ਦੌੜਾਂ ਹੀ ਬਣਾ ਸਕੀ।ਪਾਕਿਸਤਾਨ ਲਈ ਉਸ ਦੇ ਓਪਨਰ ਇਮਾਮ-ਉਲ-ਹੱਕ ਨੇ 100 ਗੇਂਦਾਂ ‘ਤੇ 7 ਚੌਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ ਤੇ ਉਹ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਦੀ ਗੇਂਦ ‘ਤੇ ਹਿੱਟ ਵਿਕਟ ਆਊਟ ਹੋਇਆ। ਇਮਾਮ-ਉਲ-ਹੱਕ ਨੇ ਦੂਜੀ ਵਿਕਟ ਲਈ ਬਾਬਰ ਆਜ਼ਮ ਨਾਲ 157 ਦੌੜਾਂ ਦੀ ਸਾਂਝੇਦਾਰੀ ਕੀਤੀ। ਆਜ਼ਮ ਨੇ 98 ਗੇਂਦਾਂ ‘ਤੇ 96 ਦੌੜਾਂ ਵਿਚ 11 ਚੌਕੇ ਲਾਏ। ਮੁਹੰਮਦ ਹਫੀਜ਼ ਨੇ 25 ਗੇਂਦਾਂ ‘ਤੇ 3 ਚੌਕਿਆਂ ਦੀ ਮਦਦ ਨਾਲ 27 ਦੌੜਾਂ ਤੇ ਇਮਾਦ ਵਸੀਮ ਨੇ 26 ਗੇਂਦਾਂ ਵਿਚ 6 ਚੌਕਿਆਂ ਤੇ 1 ਛੱਕੇ ਦੇ ਸਹਾਰੇ 43 ਦੌੜਾਂ ਬਣਾਈਆਂ। ਬਾਅਦ ਦੇ ਬੱਲੇਬਾਜ਼ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ।


