ਪਾਕਿਸਤਾਨੀ ਅਦਾਕਾਰਾ ਜ਼ਹੀਨ ਤਾਹਿਰਾ ਦਾ ਦੇਹਾਂਤ

ਕਰਾਚੀ – ਮਸ਼ਹੂਰ ਪਾਕਿਸਤਾਨੀ ਅਦਾਕਾਰਾ ਜ਼ਹੀਨ ਤਾਹਿਰਾ ਦਾ ਅੱਜ ਦੇਹਾਂਤ ਹੋ ਗਿਆ। ਉਹ 79 ਸਾਲਾਂ ਦੀ ਸੀ। ਦਿ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਜ਼ਹੀਨ ਤਾਹਿਰਾ ਨੂੰ ਪਿਛਲੇ ਮਹੀਨੇ ਦਿਲ ਨਾਲ ਸਬੰਧਤ ਸਮੱਸਿਆ ਕਾਰਨ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ 700 ਤੋਂ ਵੱਧ ਡਰਾਮਾ ਸੀਰੀਅਲਾਂ ’ਚ ਕੰਮ ਕੀਤਾ ਤੇ 1969 ’ਚ ਆਏ ਸੀਰੀਅਲ ‘ਖੁਦਾ ਕੀ ਬਸਤੀ’ ਨੇ ਰਿਕਾਰਡ ਤੋੜ ਕਾਮਯਾਬੀ ਹਾਸਲ ਕੀਤੀ।

VIA PUNJAB