- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸ਼ੰਮੀ ਨੂੰ ਸੈਮੀਫਾਈਨਲ ਤੋਂ ਬਾਹਰ ਰੱਖਣ ਤੇ ਉੱਠੇ ਸਵਾਲ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਈ.ਸੀ.ਸੀ. ਵਰਲਡ ਕੱਪ ਦੇ ਮੰਗਲਵਾਰ ਨੂੰ ਨਿਊਜ਼ੀਲੈਂਡ ਖਿਲਾਫ ਮਹੱਤਵਪੂਰਨ ਸੈਮੀਫਾਈਨਲ ਲਈ ਸ਼ਾਨਦਾਰ ਫਾਰਮ ‘ਚ ਖੇਡ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੂੰ ਅੰਤਿਮ ਗਿਆਰਾਂ ਤੋਂ ਬਾਹਰ ਰੱਖਣ ਦਾ ਹੈਰਾਨ ਕਰਨ ਵਾਲਾ ਫੈਸਲਾ ਕੀਤਾ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਸਵਾਲ ਉਠੇ ਹਨ। ਮੈਨਚੈਸਟਰ ਦੇ ਓਲਡ ਟ੍ਰੈਫਰਡ ‘ਚ ਭਾਰਤ ਅਤੇ ਨਿਊਜ਼ੀਲੈਂਡ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ‘ਚ ਵਿਰਾਟ ਨੇ ਆਖਰੀ ਗਿਆਰਾਂ ‘ਚ ਸਿਰਫ ਇਕ ਬਦਲਾਅ ਕਰਦੇ ਹੋਏ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਜਗ੍ਹਾ ਯੁਜਵੇਂਦਰ ਚਾਹਲ ਨੂੰ ਉਤਾਰਿਆ, ਪਰ ਕਮਾਲ ਦੀ ਫਾਰਮ ‘ਚ ਚਲ ਰਹੇ ਤੇਜ਼ ਗੇਂਦਬਾਜ਼ ਸ਼ੰਮੀ ਨੂੰ ਇਸ ਮੈਚ ਲਈ ਬਾਹਰ ਰੱਖਿਆ ਗਿਆ। ਇਹ ਫੈਸਲਾ ਬਹੁਤ ਹੈਰਾਨ ਕਰਨ ਵਾਲਾ ਹੈ।ਮੈਚ ਤੋਂ ਪਹਿਲਾਂ ਤਕ ਸ਼ੰਮੀ ਦੇ ਆਖਰੀ ਗਿਆਰਾਂ ‘ਚ ਖੇਡਣ ਦੀ ਪੂਰੀ ਉਮੀਦ ਸੀ ਪਰ ਟੀਮ ਪ੍ਰਬੰਧਨ ਅਤੇ ਕਪਤਾਨ ਵਿਰਾਟ ਕੋਹਲੀ ਨੇ ਭੁਵਨੇਸ਼ਵਰ ਨੂੰ ਟੀਮ ‘ਚ ਬਰਕਰਾਰ ਰਖਿਆ। ਭੁਵਨੇਸ਼ਵਰ ਸ਼੍ਰੀਲੰਕਾ ਖਿਲਾਫ ਪਿਛਲੇ ਮੈਚ ‘ਚ ਖੇਡੇ ਸਨ ਜਦਕਿ ਸ਼ੰਮੀ ਪਿਛਲੇ ਮੈਚ ‘ਚ ਟੀਮ ‘ਚ ਸ਼ਾਮਲ ਨਹੀਂ ਸਨ। ਇਹ ਫੈਸਲਾ ਬਹੁਤ ਹੀ ਹੈਰਾਨੀਜਨਕ ਹੈ ਕਿਉਂਕਿ ਗਰੁੱਪ ਪੜਾਅ ‘ਚ ਸ਼ੰਮੀ ਨੇ ਸਿਰਫ ਚਾਰ ਮੈਚਾਂ ‘ਚ ਖੁਦ ਨੂੰ ਸਾਬਤ ਕਰਦੇ ਹੋਏ 5.48 ਦੇ ਇਕਨਾਮੀ ਰੇਟ ਨਾਲ 14 ਵਿਕਟਾਂ ਕੱਢੀਆਂ ਅਤੇ ਟੀਮ ਦੇ ਦੂਜੇ ਸਭ ਤੋਂ ਸਫਲ ਗੇਂਦਬਾਜ਼ ਹਨ।


